14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੁਖਪਾਲ ਸਿੰਘ ਖਹਿਰਾ ਨੇ 'ਵੀਰ ਬਾਲ ਦਿਵਸ' ਦੇ ਨਾਂਅ 'ਤੇ ਚੁੱਕੇ ਸਵਾਲ • ਕੇਂਦਰ ਸਰਕਾਰ ਨੂੰ ਇਸ ਨਾਂਅ 'ਤੇ ਤੁਰੰਤ ਪੁਨਰ ਵਿਚਾਰ ਕਰਨ ਦੀ ਅਪੀਲ

ਅਜੀਤ ਡੈਸਕ 24-12-2025
ਭੁਲੱਥ, 23 ਦਸੰਬਰ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਵਿਚ ਮਨਾਏ ਜਾਣ ਵਾਲੇ ਸਮਾਗਮ ਨੂੰ 'ਵੀਰ ਬਾਲ ਦਿਵਸ' ਦੇ ਨਾਂਅ ਨਾਲ ਸੰਬੋਧਨ ਕਰਨ ਦੇ ਫ਼ੈਸਲੇ 'ਤੇ ਸਖ਼ਤ ਸਵਾਲ ਉਠਾਏ | ਉਨ੍ਹਾਂ ਕਿਹਾ ਕਿ ਅਜਿਹਾ ਨਾਂਅ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ, ਸ਼ਹੀਦੀ ਤੇ ਇਤਿਹਾਸਕ ਮਹੱਤਤਾ ਦੀ ਤੋਹੀਨ ਹੈ | ਉਨ੍ਹਾਂ ਕਿਹਾ 'ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਐਸੇ ਸ਼ਬਦ ਨਾਲ ਘਟਾ ਕੇ ਪੇਸ਼ ਕਰਨਾ, ਜੋ ਬਹਾਦਰੀ ਤੇ ਸ਼ਹੀਦੀ ਦੀ ਥਾਂ ਉਮਰ 'ਤੇ ਜ਼ੋਰ ਦੇਵੇ, ਸਿੱਖ ਇਤਿਹਾਸ ਅਤੇ ਭਾਵਨਾਵਾਂ ਨਾਲ ਨਿਰੀ ਬੇਇਨਸਾਫ਼ੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਨਾਂਅ 'ਤੇ ਤੁਰੰਤ ਪੁਨਰਵਿਚਾਰ ਕੀਤਾ ਜਾਵੇ ਤੇ ਐਸਾ ਨਾਂਅ ਅਪਣਾਇਆ ਜਾਵੇ ਜੋ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਹਾਦਰੀ ਤੇ ਅਮਰ ਵਿਰਾਸਤ ਨੂੰ ਸਹੀ ਅਰਥਾਂ ਵਿਚ ਪ੍ਰਤੀਬਿੰਬਤ ਕਰੇ, ਜੋ ਸਿੱਖ ਰਵਾਇਤਾਂ ਤੇ ਵਿਸ਼ਵ ਭਰ ਦੀ ਸਿੱਖ ਕੌਮ ਦੀ ਸਾਂਝੀ ਭਾਵਨਾ ਦੇ ਅਨੁਕੂਲ ਹੋਵੇ |
ਪਿਛਲੀ ਖ਼ਬਰ ਦਸਮੇਸ਼ ਅਕੈਡਮੀ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਸਫ਼ਰ-ਏ-ਸ਼ਹਾਦਤ ਇਤਿਹਾਸ ਪੜਿ੍ਹਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।