04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅਕਾਲੀ ਗੁਰਦੁਆਰਾ ਸਾਹਿਬ ਪਿੰਡ ਭੁੱਲਾਰਾਈ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 28-12-2025
ਖਲਵਾੜਾ, 27 ਦਸੰਬਰ (ਮਨਦੀਪ ਸਿੰਘ ਸੰਧੂ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਅਕਾਲੀ ਗੁਰਦੁਆਰਾ ਸਾਹਿਬ ਪਿੰਡ ਭੁੱਲਾਰਾਈ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ, ਗ੍ਰਾਮ ਪੰਚਾਇਤ ਤੇ ਐਨ. ਆਰ.ਆਈ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਅਖੰਡ ਪਾਠ ਦੀ ਲੜੀ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਗਿ: ਤਰਲੋਚਨ ਸਿੰਘ ਭੁਮੱਦੀ ਢਾਡੀ ਜਥਾ, ਗਿ: ਹਰਪਾਲ ਸਿੰਘ ਭੁੱਲਾਰਾਈ ਢਾਡੀ ਜਥਾ ਅਤੇ ਅਕਾਲੀ ਗੁਰਦੁਆਰਾ ਸਾਹਿਬ ਭੁੱਲਾਰਾਈ ਦੀਆਂ ਬੀਬੀਆਂ ਦੇ ਕੀਰਤਨੀ ਜਥੇ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਮਾਸਟਰ ਹਰਭਜਨ ਸਿੰਘ ਭੁੱਲਾਰਾਈ ਨੇ ਦੱਸਿਆ ਕਿ ਬੀਤੇ ਪੰਦ੍ਹਰਵਾੜੇ ਦੌਰਾਨ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਅੰਮਿ੍ਤ ਵੇਲੇ ਪ੍ਰਭਾਤ ਫੇਰੀਆਂ ਸਜਾਈਆਂ ਗਈਆਂ ਜਦਕਿ ਸ਼ਾਮ ਵੇਲੇ ਉਲੀਕੇ ਗਏ ਧਾਰਮਿਕ ਪ੍ਰੋਗਰਾਮ ਸੰਗਤਾਂ ਦੇ ਸਨਮੁੱਖ ਪੇਸ਼ ਕੀਤੇ ਗਏ | ਇਸ ਮੌਕੇ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਭੋਗਪੁਰ ਵਾਲੇ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਭੁਪਿੰਦਰ ਸਿੰਘ, ਭਾਈ ਸਤਵਿੰਦਰ ਸਿੰਘ, ਜਸਵਿੰਦਰ ਸਿੰਘ ਮਲਕਪੁਰ, ਅਵਤਾਰ ਸਿੰਘ ਭੁੰਗਰਨੀ, ਰਜਿੰਦਰ ਸਿੰਘ ਚੰਦੀ, ਬਹਾਦਰ ਸਿੰਘ ਲੱਖਪੁਰ, ਸਰਬਜੀਤ ਸਿੰਘ ਅਮਰੀਕਾ, ਬਗੀਚਾ ਸਿੰਘ ਇੰਗਲੈਂਡ, ਧਰਮਿੰਦਰ ਸਿੰਘ ਅਮਰੀਕਾ, ਸਤਨਾਮ ਸਿੰਘ ਪਲਵਿੰਦਰ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ ਮਠਾੜੂ, ਦਾਰਾ ਸਿੰਘ ਚਾਨਾ, ਅੰਮਿ੍ਤਪਾਲ ਸਿੰਘ ਅਤੇ ਸੰਦੀਪ ਸੋਨੰੂ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਕਰਵਾਇਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਬਾਲ ਵਿਆਹ ਰੋਕਣ ਲਈ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।