15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਹੱਲਾ ਕੇਸਰੀ ਬਾਗ ਵਿਖੇ ਸਮਾਗਮ ਕਰਵਾਏ <br/>

ਅਜੀਤ ਡੈਸਕ 31-12-2025
ਕਪੂਰਥਲਾ, 30 ਦਸੰਬਰ (ਸਡਾਨਾ)-ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਹੱਲਾ ਕੇਸਰੀ ਬਾਗ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਸਮਾਗਮ ਕਰਵਾਏ ਗਏ | ਇਸ ਮੌਕੇ ਭਾਈ ਮੋਹਕਮ ਸਿੰਘ ਨੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਕਥਾ ਸਰਵਣ ਕਰਵਾਈ ਤੇ ਤਿੰਨ ਦਿਨ ਚੱਲੇ ਸਮਾਗਮ ਦੌਰਾਨ ਭਾਈ ਗੁਰਮੁਖ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਸੰਗਤਾਂ ਵਲੋਂ ਭਾਈ ਮੋਹਕਮ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਜਗਜੀਤ ਸਿੰਘ ਸ਼ੰਮੀ, ਜਸਪਾਲ ਨਾਹਰ, ਰਾਜ ਕੁਮਾਰ, ਜਗਦੀਸ਼ ਸਹਿਗਲ, ਜੋਤੀ ਸ਼ਰਮਾ, ਨੱਥਾ ਸਿੰਘ, ਮੱਸਾ ਸਿੰਘ, ਕਮਲ ਕਿਸ਼ੋਰ ਧੀਰ, ਸਤੀਸ਼ ਕਟਾਰੀਆ, ਹਰਜੀਤ ਬਾਵਾ, ਜਸਵਿੰਦਰ ਸਿੰਘ, ਬੀਬੀ ਰਾਜਪਾਲ ਕੌਰ, ਗੁਰਬਖ਼ਸ਼ ਕੌਰ, ਰਾਜ ਕੌਰ, ਬੀਬੀ ਨੀਲਮ, ਅਮਰਜੀਤ ਕੌਰ, ਸਰੂਪ ਸਿੰਘ, ਗੁਰਪਾਲ ਸਿੰਘ, ਹਰਦੀਪ ਕੌਰ, ਬਲਵਿੰਦਰ ਕੌਰ, ਚਰਨਜੀਤ ਕੌਰ, ਬੀਬੀ ਨੀਲਮ ਰਾਣੀ, ਰਣਜੀਤ ਕੌਰ, ਹਰਜੀਤ ਕੌਰ, ਹਰਦੀਪ ਕੌਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਕਪੂਰਥਲਾ ਦੇ 5 ਸਰਕਾਰੀ ਸਕੂਲਾਂ ਦੀ ਗਰੀਨ ਰਾਸ਼ਟਰੀ ਐਵਾਰਡ ਲਈ ਚੋਣ-ਹਰਜਿੰਦਰ ਸਿੰਘ • ਵਾਤਾਵਰਨ ਦੇ ਖੇਤਰ 'ਚ... ਅਗਲੀ ਖ਼ਬਰ ਸੇਚਾਂ ਵਿਖੇ ਨਾਜਾਇਜ਼ ਉਸਾਰੀ 'ਤੇ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।