13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਸੂਰਵਾਲ ਵਿਖੇ ਲਗਾਏ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਦਾ ਨਿਰੀਖਣ <br/>

ਅਜੀਤ ਡੈਸਕ 31-12-2025
ਕਪੂਰਥਲਾ, 30 ਦਸੰਬਰ (ਸਡਾਨਾ)-ਲੋੜਵੰਦਾਂ ਦੀ ਮਦਦ ਲਈ ਮਨਸੂਰਵਾਲ ਦੋਨਾ ਵਿਖੇ ਡਾ. ਰਸ਼ਪਾਲ ਸਿੰਘ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਜੀ.ਐਸ. ਵਾਲੀਆ, ਪ੍ਰੈਜ਼ੀਡੈਂਟ ਨੀਮਾ ਕਪੂਰਥਲਾ ਨੇ 100 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਤੇ ਮੈਟਰੋਪੋਲਿਸ ਲੈਬ ਦੇ ਨਾਲ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਵੀ ਕੀਤੇ ਗਏ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ | ਇਸ ਮੌਕੇ ਐਸ.ਡੀ.ਓ. ਗੁਰਦੀਪ ਸਿੰਘ ਆਹਲੂਵਾਲੀਆ, ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਨੇ ਡਾ. ਜੀ.ਐਸ. ਵਾਲੀਆ ਤੇ ਡਾ. ਰਸ਼ਪਾਲ ਸਿੰਘ ਦੇ ਸਮਾਜ ਭਲਾਈ ਦੇ ਉਦਮ ਦੀ ਸ਼ਲਾਘਾ ਕੀਤੀ | ਇਸ ਮੌਕੇ ਕੌਂਸਲਰ ਹਰਜੀਤ ਸਿੰਘ ਬੱਬਾ ਵਾਲੀਆ, ਲਖਬੀਰ ਸਿੰਘ, ਰਣਜੀਤ ਸਿੰਘ ਖੋਜੇਵਾਲ ਜ਼ਿਲ•ਾ ਪ੍ਰਧਾਨ ਭਾਜਪਾ, ਕਰਨ ਸ਼ਾਰਧਾ, ਆਰਕੀਟੈਕਟ ਚਰਨਜੀਤ ਸਿੰਘ ਭਸੀਨ, ਸੰਨੀ ਭਸੀਨ, ਸੇਵਾ ਮੁਕਤ ਸੈਸ਼ਨ ਜੱਜ ਕਰਨੈਲ ਸਿੰਘ, ਐਡਵੋਕੇਟ ਸਾਹਿਲ ਕੌਂਡਲ, ਐਡਵੋਕੇਟ ਅਨੁਜ ਆਨੰਦ, ਨਰਿੰਦਰਪਾਲ ਸਿੰਘ, ਡਾ. ਜਸਪ੍ਰੀਤ ਸਿੰਘ ਮਦਾਨ, ਡਾ. ਸੁਸ਼ੀਲ ਸਲਹੋਤਰਾ, ਡਾ. ਵਰਿੰਦਰ ਸੂਦ, ਅਮਨਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਅਣਪਛਾਤੇ ਲੁਟੇਰੇ ਰੇਹੜੀ ਵਾਲੇ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਅਗਲੀ ਖ਼ਬਰ ਨਵੇਂ ਸਾਲ ਦੇ ਜਸ਼ਨਾਂ ਮੌਕੇ ਹੋਟਲ ਤੇ ਰੈਸਟੋਰੈਂਟ ਵਾਲੇ ਬਿਨ੍ਹਾਂ ਲਾਇਸੈਂਸ ਨਹੀਂ ਪਰੋਸਣਗੇ ਸ਼ਰਾਬ-ਚਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।