13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ ਨੇ ਕਿਊ.ਆਰ. ਕੋਡ ਵਾਲੇ ਨੋ ਲਿਟਰਿੰਗ ਸਾਈਨੇਜ ਲਗਾਏ •ਉਲੰਘਣਾ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ

ਅਜੀਤ ਡੈਸਕ 31-12-2025
ਫਗਵਾੜਾ, 30 ਦਸੰਬਰ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਫਗਵਾੜਾ ਵਲੋਂ ਸ਼ਹਿਰ ਦੇ ਮੁੱਖ ਜਨਤਕ ਸਥਾਨਾਂ 'ਤੇ ਕਿਯੂ.ਆਰ ਕੋਡ ਵਾਲੇ 'ਨੋ ਲਿਟਰਿੰਗ' ਸਾਈਨੇਜ ਲਗਾਏ ਗਏ ਹਨ | ਇਨ੍ਹ•ਾਂ ਸਾਈਨੇਜਾਂ 'ਤੇ ਲੱਗੇ ਕੋਡ ਰਾਹੀਂ ਨਾਗਰਿਕ ਕੂੜਾ ਸੁੱਟਣ ਵਾਲੀਆਂ ਤਸਵੀਰਾਂ ਅਪਲੋਡ ਕਰਕੇ ਸ਼ਿਕਾਇਤ ਦਰਜ ਕਰ ਸਕਣਗੇ | ਗੱਲਬਾਤ ਕਰਦਿਆਂ ਨਗਰ ਨਿਗਮ ਦੇ ਮੇਅਰ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਜਨਤਕ ਸਥਾਨਾਂ 'ਤੇ ਕੂੜਾ ਸੁੱਟਣ 'ਤੇ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਦਿਖਾਏ ਗਏ ਫਲੈਕਸ ਬੋਰਡਾਂ 'ਤੇ ਦਰਜ ਨਿਯਮਾਂ ਅਨੁਸਾਰ 10 ਹਜ਼ਾਰ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ | ਉਨ੍ਹ•ਾਂ ਕਿਹਾ ਕਿ ਵਾਰ ਵਾਰ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਨਾਲ ਨਗਰ ਨਿਗਮ ਵਲੋਂ ਨਿਯਮਾਂ ਅਨੁਸਾਰ ਸਖ਼ਤੀ ਨਾਲ ਨਿਪਟਾਇਆ ਜਾਵੇਗਾ ਤਾਂ ਜੋ ਡਰ ਦਾ ਮਾਹੌਲ ਬਣਾਇਆ ਜਾ ਸਕੇ | ਉਨ੍ਹ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਡ ਮਕੈਨਿਜ਼ਮ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਤੇ ਸ਼ਹਿਰ ਦੀ ਸਫ਼ਾਈ ਤੇ ਜਨਤਕ ਵਿਵਸਥਾ ਬਣਾਈ ਰੱਖਣ 'ਚ ਸਹਿਯੋਗ ਦੇਣ | ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ 'ਤੇ ਰੁਪਏ 10 ਹਜ਼ਾਰ ਤੱਕ ਜੁਰਮਾਨਾ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਕੌਂਸਲਰ ਹਰਪ੍ਰੀਤ ਭੋਗਲ, ਦਰਸ਼ਨ ਲਾਲ ਧਰਮਸੋਤ, ਸੈਨੇਟਰੀ ਇੰਸਪੈਕਟਰ ਨਾਮਦੇਵ, ਪੂਜਾ, ਸੁਪਰਵਾਈਜ਼ਰ ਸੰਨੀ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪਹਿਲਾ ਕੁਸ਼ਤੀ ਦੰਗਲ ਕਰਵਾਇਆ •ਹਾਮਿਦ ਇਰਾਨ ਨੇ ਪਟਕੇ ਦੀ ਕੁਸ਼ਤੀ ਜਿੱਤੀ <br/>... ਅਗਲੀ ਖ਼ਬਰ ਪਿੰਡ ਅਹਿਮਦਪੁਰ 'ਚ ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ ਦੀ ਜਿੱਤ ਦੀ ਖ਼ੁਸ਼ੀ ਵਿਚ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।