ਕਾਠਮੰਡੂ, 28 ਮਾਰਚ (ਪੀ. ਟੀ. ਆਈ.)-ਨਿਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਸਨਿਚਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ¢ ਇਹ ਗਿ੍ਫ਼ਤਾਰੀ ਬਲੇਂਦਰ ਸ਼ਾਹ ਦੀ ਨਵੀਂ ਬਣੀ ਸਰਕਾਰ ਵਲੋਂ ਪਿਛਲੇ ਸਾਲ ਦੇਸ਼ ਨੂੰ ਹਿਲਾ ਦੇਣ ਵਾਲੇ ਜੈਨ-ਜ਼ੀ ਵਿਰੋਧ ਪ੍ਰਦਰਸ਼ਨਾਂ ਦੀ ਜਾਂਚ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ¢ ਪੁਲਿਸ ਦੇ ਅਨੁਸਾਰ ਸੀ.ਪੀ.ਐੱਨ-ਯੂ.ਐੱਮ.ਐੱਲ.ਦੇ ਪ੍ਰਧਾਨ ਓਲੀ ਨੂੰ ਸਨਿਚਰਵਾਰ ਸਵੇਰੇ ਕਾਠਮੰਡੂ ਤੋਂ 12 ਕਿਲੋਮੀਟਰ ਦੂਰ ਭਗਤਪੁਰ ਜ਼ਿਲ੍ਹੇ ਦੇ ਗੁੰਡੂ ਖੇਤਰ 'ਚ ਗਿ੍ਫ਼ਤਾਰ ਕੀਤਾ ਗਿਆ¢ ਪੁਲਿਸ ਨੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਅਤੇ ਨਿਪਾਲੀ ਕਾਂਗਰਸ ਆਗੂ ਰਮੇਸ਼ ਲੇਖਕ ਨੂੰ ਵੀ ਭਗਤਪੁਰ ਜ਼ਿਲ੍ਹੇ ਦੇ ਸੂਰਿਆਵਿਨਾਇਕ ਨਗਰਪਾਲਿਕਾ ਦੇ ਕਟੂੰਜੇ ਵਿਚ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ¢ ਪਿਛਲੇ ਸਾਲ 8 ਅਤੇ 9 ਸਤੰਬਰ ਨੂੰ ਹੋਏ ਜੈਨ-ਜ਼ੀ ਅੰਦੋਲਨ ਨੂੰ ਦਬਾਉਣ ਵਿਚ ਕਥਿਤ ਸ਼ਮੂਲੀਅਤ ਲਈ ਓਲੀ ਅਤੇ ਲੇਖਕ ਦੋਵਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ¢ ਇਸ ਅੰਦੋਲਨ ਵਿਚ ਲਗਭਗ ਦੋ ਦਰਜਨ ਨੌਜਵਾਨਾਂ ਸਮੇਤ ਕੁੱਲ 76 ਲੋਕ ਮਾਰੇ ਗਏ ਸਨ¢ ਜੈਨ-ਜ਼ੀ ਅੰਦੋਲਨ ਦੀ ਜਾਂਚ ਲਈ ਬਣਾਏ ਗਏ ਜਾਂਚ ਕਮਿਸ਼ਨ ਨੇ ਓਲੀ ਅਤੇ ਲੇਖਕ (ਅਤੇ ਹੋਰਾਂ) ਵਿਰੁੱਧ ਅਪਰਾਧਿਕ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ¢ ਬਲੇਂਦਰ ਸ਼ਾਹ ਦੀ ਅਗਵਾਈ ਵਾਲੀ ਨਿਪਾਲ ਦੀ ਨਵੀਂ ਸਰਕਾਰ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਜਾਂਚ ਕਮਿਸ਼ਨ ਦੁਆਰਾ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦਾ ਫੈਸਲਾ ਕੀਤਾ | ਜਾਂਚ ਕਮਿਸ਼ਨ ਨੇ ਅਪਰਾਧ ਲਈ ਤਿੰਨ ਤੋਂ ਦਸ ਸਾਲ ਦੀ ਕੈਦ ਦੀ ਸਜ਼ਾ ਦੀ ਸਿਫਾਰਸ਼ ਕੀਤੀ ਹੈ | ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਕਾਠਮੰਡੂ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਗਿ੍ਫਤਾਰੀ ਤੋਂ ਤੁਰੰਤ ਬਾਅਦ ਕੇ.ਪੀ. ਓਲੀ ਨੂੰ ਡਾਕਟਰੀ ਜਾਂਚ ਲਈ ਤਿ੍ਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਲਿਜਾਇਆ ਗਿਆ | ਓਲੀ ਨੂੰ ਦਿਲ ਅਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਪਤਾ ਲੱਗਣ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ¢