03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ 'ਹੋਰਮੁਜ਼' ਖੋਲ੍ਹਣ ਵਾਲੇ ਮਤੇ 'ਤੇ ਵੋਟਿੰਗ ਅੱਜ

ਅਜੀਤ ਡੈਸਕ 04-04-2026
ਸੰਯੁਕਤ ਰਾਸ਼ਟਰ, 3 ਅਪ੍ਰੈਲ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵਿਚ ਸਨਿਚਰਵਾਰ ਨੂੰ ਬਹਿਰੀਨ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਦੁਬਾਰਾ ਖੋਲ੍ਹਣ ਵਾਲੇ ਪ੍ਰਸਤਾਵਿਤ ਖਰੜਾ ਮਤੇ 'ਤੇ ਵੋਟ ਹੋਵੇਗੀ | ਭਾਵੇਂਕਿ ਸਥਾਈ ਮੈਂਬਰਾਂ ਚੀਨ ਅਤੇ ਰੂਸ ਵਲੋਂ ਇਸ ਤੋਂ ਪਹਿਲਾਂ ਲਿਆਂਦੇ ਗਏ ਖਰੜਿਆਂ ਦਾ ਵਿਰੋਧ ਕੀਤਾ ਗਿਆ ਸੀ | ਸੁਰੱਖਿਆ ਪ੍ਰੀਸ਼ਦ ਦੇ ਮਤੇ ਦਾ ਖਰੜਾ ਪੁਸ਼ਟੀ ਕਰਦਾ ਹੈ ਕਿ 'ਸਟ੍ਰੇਟ ਆਫ਼ ਹੋਰਮੁਜ਼' ਸਾਰਿਆਂ ਲਈ ਖੁੱਲ੍ਹਾ ਹੈ ਅਤੇ ਕਿਸੇ ਵੀ ਰਾਜ ਨੂੰ ਇਸ ਨੂੰ ਬੰਦ ਕਰਨ ਜਾਂ ਕੰਟਰੋਲ ਕਰਨ ਦਾ ਅਧਿਕਾਰ ਨਹੀਂ ਹੈ | ਇਹ ਦੇਸ਼ਾਂ ਨੂੰ ਆਵਾਜਾਈ ਰਸਤੇ ਨੂੰ ਸੁਰੱਖਿਅਤ ਕਰਨ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਰਾਹੀਂ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ 'ਚ ਰੁਕਾਵਟ ਪਾਉਣ ਵਾਲੀਆਂ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਤੌਰ 'ਤੇ ਰੱਖਿਆਤਮਕ ਉਪਾਅ ਕਰਨ ਦਾ ਅਧਿਕਾਰ ਦਿੰਦਾ ਹੈ |

ਪਿਛਲੀ ਖ਼ਬਰ ਬੁਨਿਆਦੀ ਢਾਂਚੇ 'ਤੇ ਹਮਲੇ ਤੇਜ਼ ਕੀਤੇ ਜਾਣਗੇ-ਟਰੰਪ ਅਗਲੀ ਖ਼ਬਰ ਰੂਸ ਵਲੋਂ ਭਾਰਤ ਨੂੰ ਕੱਚਾ ਤੇਲ ਅਤੇ ਗੈਸ ਦੀ ਸਪਲਾਈ ਵਧਾਉਣ ਦੀ ਪੇਸ਼ਕਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।