04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਿ੍ਤਕਾਂ 'ਚ ਮੋਗਾ ਦੀ ਸਪਨਾ ਹੰਸ ਵੀ ਸ਼ਾਮਿਲ

ਅਜੀਤ ਡੈਸਕ 13-04-2026
ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਵਰਿੰਦਾਵਨ ਕਿਸ਼ਤੀ ਹਾਦਸੇ ਦੇ ਮਿ੍ਤਕਾਂ 'ਚ ਮੋਗਾ ਸ਼ਹਿਰ ਦੀ ਰਹਿਣ ਵਾਲੀ 55 ਸਾਲਾਂ ਸਪਨਾ ਹੰਸ ਵੀ ਸ਼ਾਮਿਲ ਹੈ | ਬੀਤੇ ਦਿਨ ਜਦੋਂ ਹੀ ਉਸ ਦੀ ਮਿ੍ਤਕ ਦੇਹ ਮੋਗਾ ਉਨ੍ਹਾਂ ਦੇ ਗ੍ਰਹਿ ਪਹੁੰਚੀ ਤਾਂ ਮੋਗਾ ਸ਼ਹਿਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਪਨਾ ਹੰਸ ਦਾ ਸੰਸਕਾਰ ਉਨ੍ਹਾਂ ਦੇ ਵਿਦੇਸ਼ 'ਚ ਰਹਿੰਦੇ ਬੇਟੇ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ | ਮਿ੍ਤਕਾ ਦੇ ਪਤੀ ਅਨਿਲ ਕੁਮਾਰ ਬਿੱਟੂ ਹੰਸ, ਸੰਜੀਵ ਕੁਮਾਰ ਹੰਸ, ਅੰਜੂ ਹੰਸ ਨਾਲ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅੰਮਿ੍ਤਾ ਵੜਿੰਗ, ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਨਿਧੜਕ ਸਿੰਘ ਬਰਾੜ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ, ਅਸ਼ੋਕ ਬਾਂਸਲ ਆੜ੍ਹਤੀ, ਬਾਬਾ ਬਰਫ਼ਾਨੀ ਸੇਵਾ ਮੰਡਲ ਦੇ ਪ੍ਰਧਾਨ ਚੰਦਰ ਸ਼ੇਖਰ ਸੂਦ, ਸਚਿਨ ਜਿੰਦਲ, ਬਿੱਟਾ ਆਦਿ ਨੇ ਦੁੱਖ ਸਾਂਝਾਂ ਕੀਤਾ ਹੈ |

ਪਿਛਲੀ ਖ਼ਬਰ ਭਾਜਪਾ ਦਾ ਆਪਣੇ ਸੰਸਦ ਮੈਂਬਰਾਂ ਲਈ ਵਿਪ੍ਹ ਜਾਰੀ ਅਗਲੀ ਖ਼ਬਰ ਜੈਸ਼ੰਕਰ ਵਲੋਂ ਆਬੂਧਾਬੀ 'ਚ ਯੂ.ਏ.ਈ. ਦੇ ਰਾਸ਼ਟਰਪਤੀ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।