03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ

ਅਜੀਤ ਡੈਸਕ 13-04-2026

ਕਿਹਾ, 'ਸਿਆਸੀ ਲਾਹੇ ਲਈ ਸਰਕਾਰ ਕਰ ਰਹੀ ਹੈ ਕਾਹਲੀ'
ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ) -ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸਖ਼ਤ ਚਿੱਠੀ ਲਿਖ ਕੇ ਮਹਿਲਾ ਰਾਖਵਾਂਕਰਨ ਕਾਨੂੰਨ (ਨਾਰੀ ਸ਼ਕਤੀ ਵੰਦਨ ਅਧਿਨਿਯਮ) ਨੂੰ ਲਾਗੂ ਕਰਨ ਦੇ ਤਰੀਕੇ 'ਤੇ ਇਤਰਾਜ਼ ਜਤਾਇਆ ਹੈ | ਖੜਗੇ ਨੇ ਦੋਸ਼ ਲਾਇਆ ਕਿ ਸੂਬਿਆਂ ਦੀਆਂ ਚੋਣਾਂ ਦÏਰਾਨ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਅÏਰਤਾਂ ਦੇ ਸਸ਼ਕਤੀਕਰਨ ਦੀ ਬਜਾਏ 'ਸਿਆਸੀ ਲਾਹਾ' ਲੈਣ ਲਈ ਕਾਹਲੀ 'ਚ ਹੈ | ਉਨ੍ਹਾਂ ਕਿਹਾ ਕਿ ਹੱਦਬੰਦੀ ਵਰਗੇ ਗੰਭੀਰ ਮੁੱਦਿਆਂ 'ਤੇ ਵਿਰੋਧੀ ਧਿਰ ਨੂੰ ਭਰੋਸੇ 'ਚ ਲਏ ਬਿਨਾਂ ਕੋਈ ਵੀ ਚਰਚਾ ਬੇਮਾਇਨੇ ਹੈ | ਖੜਗੇ ਨੇ ਮੰਗ ਕੀਤੀ ਹੈ ਕਿ 29 ਅਪ੍ਰੈਲ ਨੂੰ ਮÏਜੂਦਾ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਇਕ ਸਰਬ ਪਾਰਟੀ ਮੀਟਿੰਗ ਬੁਲਾ ਕੇ ਸੰਵਿਧਾਨਕ ਸੋਧਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ | ਉਨ੍ਹਾਂ ਚਿੱਠੀ 'ਚ ਲਿਖਿਆ ਕਿ ਨੋਟਬੰਦੀ, ਜੀ.ਐਸ.ਟੀ. ਅਤੇ ਮਰਦਮਸ਼ੁਮਾਰੀ ਵਰਗੇ ਮੁੱਦਿਆਂ 'ਤੇ ਸਰਕਾਰ ਦਾ ਪਿਛਲਾ ਰਿਕਾਰਡ ਭਰੋਸੇਯੋਗ ਨਹੀਂ ਰਿਹਾ ਹੈ |

ਪਿਛਲੀ ਖ਼ਬਰ Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਰਜਤ, ਕੋਹਲੀ ਤੇ ਸਾਲਟ ਦੇ ਅਰਧ ਸੈਂਕੜਿਆਂ ਸਦਕਾ ਬੈਂਗਲੁਰੂ ਨੇ ਮੁੰਬਈ 'ਤੇ ਕੀਤੀ ਜਿੱਤ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।