05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੇਂਦਰ ਨੇ ਮਹਿੰਗਾਈ ਭੱਤੇ 'ਚ 2 ਫ਼ੀਸਦੀ ਦਾ ਕੀਤਾ ਵਾਧਾ

ਅਜੀਤ ਡੈਸਕ 19-04-2026

50 ਲੱਖ ਕੇਂਦਰੀ ਮੁਲਾਜ਼ਮਾਂ ਅਤੇ 69 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਲਾਭ
ਨਵੀਂ ਦਿੱਲੀ, 18 ਅਪ੍ਰੈਲ (ਏਜੰਸੀਆਂ)-ਮੰਤਰੀ ਮੰਡਲ ਨੇ ਅੱਜ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ (ਡੀ.ਏ.) ਅਤੇ ਮਹਿੰਗਾਈ ਰਾਹਤ (ਡੀ. ਆਰ.) 2 ਫ਼ੀਸਦੀ ਵਧਾਉਣ ਦਾ ਫ਼ੈਸਲਾ ਕੀਤਾ ਹੈ | ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਨੇ ਲਗਪਗ 50.46 ਲੱਖ ਕਰਮਚਾਰੀਆਂ ਅਤੇ 68.27 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਬੈਠਕ 'ਚ ਲਏ ਗਏ ਫ਼ੈਸਲਿਆਂ ਦੇ ਬਾਰੇ 'ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੋਵਾਂ 'ਚ ਵਾਧੇ ਕਾਰਨ ਸਰਕਾਰੀ ਖਜ਼ਾਨੇ 'ਤੇ ਕੁੱਲ 6,791.24 ਕਰੋੜ ਰੁਪਏ ਸਾਲਾਨਾ ਬੋਝ ਪਏਗਾ | ਇਹ 2 ਫ਼ੀਸਦੀ ਵਾਧਾ ਮੁੱਢਲੀ ਤਨਖਾਹ ਜਾਂ ਪੈਨਸ਼ਨ ਦੇ 58 ਫ਼ੀਸਦੀ ਦੀ ਮੌਜੂਦਾ ਦਰ ਤੋਂ ਉੱਪਰ ਵਧਦੀ ਮਹਿੰਗਾਈ ਦੀ ਭਰਪਾਈ ਕਰਨ ਲਈ ਕੀਤਾ ਗਿਆ ਹੈ | ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ (ਡੀ.ਏ.) ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (ਡੀ.ਆਰ.) ਦੀ ਇਹ ਵਾਧੂ ਕਿਸ਼ਤ 1 ਜਨਵਰੀ 2026 ਤੋਂ ਲਾਗੂ ਹੋਵੇਗੀ | ਇਹ ਵਾਧਾ ਪ੍ਰਵਾਨਿਤ ਫਾਰਮੂਲੇ ਦੇ ਅਨੁਸਾਰ ਹੈ ਜੋ ਕਿ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਅਧਾਰਿਤ ਹੈ | ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਮਹਿੰਗਾਈ ਭੱਤੇ ਨੂੰ 55 ਫ਼ੀਸਦੀ ਤੋਂ ਵਧਾ ਕੇ 58 ਫ਼ੀਸਤੀ ਕੀਤਾ ਗਿਆ ਸੀ | ਪਿਛਲੀ ਵਾਰ ਇਹ ਸੋਧ 1 ਜੁਲਾਈ 2025 ਤੋਂ ਲਾਗੂ ਕੀਤੀ ਗਈ ਸੀ, ਜਿਸ ਦਾ ਭੁਗਤਾਨ ਏਰੀਅਰ ਦੇ ਨਾਲ ਕੀਤਾ ਗਿਆ ਸੀ |
'ਭਾਰਤ ਸਮੁੰਦਰੀ ਬੀਮਾ ਫੰਡ' ਨੂੰ ਮਨਜ਼ੂਰੀ

ਇਸ ਤੋਂ ਇਲਾਵਾ ਸਰਕਾਰ ਨੇ ਅੱਜ ਲਗਾਤਾਰ ਸਮੁੰਦਰੀ ਬੀਮਾ ਕਵਰੇਜ ਦੀ ਸਹੂਲਤ ਲਈ 12,980 ਕਰੋੜ ਰੁਪਏ ਦੀ ਸਾਵਰੇਨ ਗਾਰੰਟੀ ਦੇ ਨਾਲ ਇਕ ਘਰੇਲੂ ਬੀਮਾ ਯੋਜਨਾ 'ਭਾਰਤ ਸਮੁੰਦਰੀ ਬੀਮਾ ਫ਼ੰਡ' (ਬੀ.ਐਮ.ਆਈ. ਫ਼ੰਡ) ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ ਫ਼ੰਡ ਇਹ ਯਕੀਨੀ ਬਣਾਉਂਦਾ ਹੈ ਕਿ ਭਾਰਤੀ ਵਪਾਰ ਨੂੰ ਕਿਸੇ ਵੀ ਅੰਤਰਰਾਸ਼ਟਰੀ ਮੂਲ ਨਾਲ ਭਾਰਤੀ ਬੰਦਰਗਾਹਾਂ ਤੱਕ ਅਤੇ ਇਸ ਦੇ ਉਲਟ ਮਾਲ ਲੈ ਕੇ ਜਾਣ ਵਾਲੇ ਜਹਾਜ਼ਾਂ ਲਈ ਸਸਤੀ ਬੀਮਾ ਸਹੂਲਤ ਮਿਲਦੀ ਰਹੇ, ਭਾਵੇਂ ਉਹ ਅਸਥਿਰ ਸਮੁੰਦਰੀ ਗਲਿਆਰਾਂ 'ਚੋਂ ਲੰਘ ਰਹੇ ਹੋਣ | ਸਰਕਾਰ ਨੇ ਭਾਰਤੀ ਝੰਡੇ ਵਾਲੇ ਜਹਾਜ਼ਾਂ ਜਾਂ ਭਾਰਤੀ ਨਿਯੰਤਰਣ ਅਧੀਨ ਜਹਾਜ਼ਾਂ ਲਈ ਅਤੇ ਨਾਲ ਹੀ ਭਾਰਤ ਵਿਚ ਆਉਣ ਜਾਂ ਜਾਣ ਵਾਲੇ ਜਹਾਜ਼ਾਂ ਲਈ ਇਕ ਪ੍ਰਭੂਸੱਤਾ ਗਾਰੰਟੀ ਦੇ ਸਮਰਥਨ ਨਾਲ ਭਾਰਤੀ ਸਮੁੰਦਰੀ ਬੀਮਾ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ ਫੰਡ ਹਰ ਕਿਸਮ ਦੇ ਸਮੁੰਦਰੀ ਜ਼ੋਖਮਾਂ ਨੂੰ ਕਵਰ ਕਰੇਗਾ | ਬੀਮਾ ਪਾਲਿਸੀਆਂ ਉਨ੍ਹਾਂ ਬੀਮਾਕਰਤਾਵਾਂ ਦੁਆਰਾ ਜਾਰੀ ਕੀਤੀਆਂ ਜਾਣਗੀਆਂ ਜੋ ਇਸ ਫੰਡ ਦੇ ਮੈਂਬਰ ਹਨ¢ ਇਸ ਲਈ ਫੰਡ ਦੀ ਸਮੂਹਿਕ ਅੰਡਰਰਾਈਟਿੰਗ ਸਮਰੱਥਾ ਲਗਭਗ 950 ਕਰੋੜ ਦੀ ਵਰਤੋਂ ਕੀਤੀ ਜਾਵੇਗੀ¢

ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਨ ਦੇ ਆਦੇਸ਼ 'ਤੇ ਰੋਕ <br/> ਅਗਲੀ ਖ਼ਬਰ ਈਰਾਨ ਨੇ ਮੁੜ ਬੰਦ ਕੀਤਾ ਹੋਰਮੁਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।