24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਏ.ਆਈ.ਏ.ਡੀ.ਐਮ.ਕੇ. ਧੜਾ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰੇਗਾ

ਅਜੀਤ ਡੈਸਕ 13-05-2026

ਚੇਨਈ, 12 ਮਈ (ਪੀ.ਟੀ.ਆਈ.) ਸੀਨੀਅਰ ਵਿਧਾਇਕ ਐਸ.ਪੀ. ਵੇਲੂਮਣੀ ਅਤੇ ਸੀ.ਵੀ. ਸ਼ਨਮੁਗਮ ਦੀ ਅਗਵਾਈ ਵਾਲੇ ਏ.ਆਈ.ਏ.ਡੀ.ਐਮ.ਕੇ. ਧੜੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ¢ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਰਟੀ ਦੇ ਜਨਰਲ ਸਕੱਤਰ ਏਡਪਾਡੀ ਕੇ. ਪਲਾਨੀਸਵਾਮੀ ਡੀ.ਐਮ.ਕੇ. ਦੇ ਸਮਰਥਨ ਨਾਲ ਸਰਕਾਰ ਬਣਾਉਣਾ ਚਾਹੁੰਦੇ ਸਨ¢ ਉਨ੍ਹਾਂ ਅੱਗੇ ਕਿਹਾ, 'ਅਸੀਂ ਉਨ੍ਹਾਂ (ਪਲਾਨੀਸਵਾਮੀ ਦੇ) ਫ਼ੈਸਲੇ ਦਾ ਵਿਰੋਧ ਕੀਤਾ, ਕਿਉਂਕਿ ਏ.ਆਈ.ਏ.ਡੀ.ਐਮ.ਕੇ. ਡੀ.ਐਮ.ਕੇ. ਨੂੰ ਹਰਾਉਣ ਲਈ ਬਣਾਈ ਗਈ ਸੀ¢' ਸ਼ਨਮੁਗਮ ਨੇ ਇਹ ਵੀ ਮੰਗ ਕੀਤੀ ਕਿ ਪਲਾਨੀਸਵਾਮੀ ਤੁਰੰਤ ਪਾਰਟੀ ਦੀ ਜਨਰਲ ਕੌਂਸਲ ਦੀ ਮੀਟਿੰਗ ਬੁਲਾਉਣ¢ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਏ.ਆਈ.ਏ.ਡੀ.ਐਮ.ਕੇ. ਨੇ 47 ਸੀਟਾਂ ਜਿੱਤੀਆਂ¢

ਪਿਛਲੀ ਖ਼ਬਰ ਮੁੱਖ ਮੰਤਰੀ ਵਿਜੇ ਵਲੋਂ ਤਾਮਿਲਨਾਡੂ 'ਚ 717 ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਅਗਲੀ ਖ਼ਬਰ ਮੂਧੇ ਮੂੰਹ ਡਿਗਿਆ ਸ਼ੇਅਰ ਬਾਜ਼ਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।