24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਾਈਕਲ 'ਤੇ ਅਦਾਲਤ ਪੁੱਜੇ ਜੱਜ, ਬੈਟਰੀ ਰਿਕਸ਼ਾ 'ਚ ਬੈਠੇ ਮੰਤਰੀ

ਅਜੀਤ ਡੈਸਕ 13-05-2026
ਭੋਪਾਲ/ਜਬਲਪੁਰ/ਨਵੀਂ ਦਿੱਲੀ, 12 ਮਈ (ਏਜੰਸੀ)-ਪੱਛਮ ਏਸ਼ੀਆ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੈਟਰੋਲ-ਡੀਜ਼ਲ ਦੀ ਬੱਚਤ ਦੀ ਅਪੀਲ ਦਾ ਦੇਸ਼ਵਿਆਪੀ ਅਸਰ ਵੇਖਣ ਨੂੰ ਮਿਲਣ ਲੱਗਾ ਹੈ | ਮੱਧ ਪ੍ਰਦੇਸ਼ 'ਚ ਹਾਈ ਕੋਰਟ ਦੇ ਜੱੱਜ ਸਾਈਕਲ 'ਤੇ ਅਦਾਲਤ ਪੁੱਜੇ , ਜਦੋਂਕਿ ਲਘੂ ਉਦਯੋਗ ਨਿਗਮ ਦੇ ਪ੍ਰਧਾਨ ਨੇ ਈ-ਰਿਕਸ਼ੇ ਦਾ ਸਹਾਰਾ ਲਿਆ | ਕੇਂਦਰ 'ਚ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਸੁਰੱਖਿਆ ਕਾਫਲਾ ਛੱਡਣ ਦਾ ਫ਼ੈਸਲਾ ਲੈ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ | ਜਬਲਪੁਰ 'ਚ ਪ੍ਰਧਾਨ ਮੰਤਰੀ ਦੀ ਅਪੀਲ ਦੀ ਇਕ ਉਦਾਹਰਨ ਵੇਖਣ ਨੂੰ ਮਿਲੀ, ਜਦੋਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਡੀ.ਡੀ. ਬੰਸਲ ਖੁਦ ਸਾਇਕਲ ਚਲਾ ਕੇ ਅਦਾਲਤ ਪੁੱਜੇ | ਜਸਟਿਸ ਬੰਸਲ ਸਿਵਿਲ ਲਾਈਨਜ਼ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੋਂ ਤਿੰਨ ਕਿਲੋਮੀਟਰ ਤੱਕ ਭੀੜਭਾੜ ਵਾਲੀ ਸੜਕਾਂ 'ਤੇ ਸਾਇਕਲ ਚਲਾਉਂਦੇ ਨਜ਼ਰ ਆਏ |

ਪਿਛਲੀ ਖ਼ਬਰ ਪਾਕਿ 'ਚ ਹੋਏ ਧਮਾਕੇ ਕਾਰਨ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀ ਸਮੇਤ 10 ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਵਿਜੇ ਵਲੋਂ ਤਾਮਿਲਨਾਡੂ 'ਚ 717 ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।