28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡਾਲਰ ਦੇ ਮੁਕਾਬਲੇ ਰੁਪਇਆ 96.35 ਦੇ ਰਿਕਾਰਡ ਹੇਠਲੇ ਪੱਧਰ 'ਤੇ <br/>

ਅਜੀਤ ਡੈਸਕ 19-05-2026
ਮੁੰਬਈ, 18 ਮਈ (ਏਜੰਸੀ)-ਭਾਰਤੀ ਰੁਪਇਆ ਹੋਰ ਕਮਜ਼ੋਰ ਹੋ ਗਿਆ ਅਤੇ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 96.35 (ਅਸਥਾਈ) ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ | ਇਸ ਦੀ ਵਜ੍ਹਾ ਚੱਲ ਰਿਹਾ ਭੂ-ਰਾਜਨੀਤਕ ਤਣਾਅ ਅਤੇ ਮਜ਼ਬੂਤ ਡਾਲਰ ਦੇ ਚਲਦੇ ਕੱਚੇ ਤੇਲ ਦੀ ਵਧਦੀ ਕੀਮਤ ਹੈ | ਮਾਹਿਰਾਂ ਅਨੁਸਾਰ ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਚਲਦੇ ਵਿਸ਼ਵ ਬਾਜ਼ਾਰ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਹੈ | ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ 96.19 'ਤੇ ਖੁੱਲਿ੍ਹਆ ਫਿਰ ਡਾਲਰ ਦੇ ਮੁਕਾਬਲੇ ਅਤੇ ਡਿਗ ਕੇ 96.39 'ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਭਾਅ ਤੋਂ 58 ਪੈਸੇ ਦੀ ਗਿਰਾਵਟ ਸੀ | ਸੋਮਵਾਰ ਨੂੰ ਕਾਰੋਬਾਰ ਪੱਧਰ ਦੇ ਆਖਰ 'ਚ ਰੁਪਇਆ 96.35 (ਅਸਥਾਈ) 'ਤੇ ਸੀ, ਜੋ ਪਿਛਲੇ ਬੰਦ ਭਾਅ ਤੋਂ 54 ਪੈਸੇ ਘੱਟ ਸੀ | ਸ਼ੁੱਕਰਵਾਰ ਨੂੰ ਰੁਪਇਆ 96/ਡਾਲਰ ਦੇ ਪੱਧਰ ਨਾਲ ਹੇਠਾਂ ਡਿਗ ਗਿਆ ਸੀ ਤੇ ਫਿਰ ਅਮਰੀਕੀ ਡਾਲਰ ਦੇ ਮੁਕਾਬਲੇ 95.81 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ |

ਪਿਛਲੀ ਖ਼ਬਰ ਜੰਗ ਦੇ ਚਲਦਿਆਂ ਸਭ ਤੋਂ ਹੇਠਲੇ ... ਅਗਲੀ ਖ਼ਬਰ ਕੈਟ-ਏ ਕੁਆਲੀਫ਼ਾਈਡ ਫ਼ਲਾਇੰਗ ਇੰਸਟਰਕਟਰ' ਯੋਗਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।