01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਦੁੱਖ ਪ੍ਰਗਟਾਇਆ <br/>

ਅਜੀਤ ਡੈਸਕ 28-05-2026
ਲੁਸਾਨੇ (ਸਵਿਟਜ਼ਰਲੈਂਡ), 27 ਮਈ (ਏਜੰਸੀ)-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਭਾਰਤੀ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਦੇ ਸਨਮਾਨ 'ਚ ਇਥੇ ਮੁੱਖ ਦਫ਼ਤਰ ਵਿਖੇ ਉਲੰਪਿਕ ਦਾ ਝੰਡਾ ਤਿੰਨ ਦਿਨਾਂ ਲਈ ਅੱਧਾ ਝੁਕਿਆ ਰਹੇਗਾ | ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੀ ਪ੍ਰਧਾਨ ਕਿਰਸਟੀ ਕੋਵੈਂਟਰੀ ਨੇ ਰਾਜਾ ਰਣਧੀਰ ਸਿੰਘ ਨੂੰ ਉਨ੍ਹਾਂ ਦੀ ਉਲੰਪਿਕ ਲਹਿਰ ਪ੍ਰਤੀ ਅਸਾਧਾਰਨ ਸੇਵਾ ਲਈ ਸ਼ਰਧਾਂਜਲੀ ਭੇਟ ਕੀਤੀ | ਆਈ.ਓ.ਸੀ. ਨੇ ਇਕ ਬਿਆਨ 'ਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਈ.ਓ.ਸੀ ਦੇ ਆਨਰੇਰੀ ਮੈਂਬਰ ਰਾਜਾ ਰਣਧੀਰ ਸਿੰਘ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ | ਉਨ੍ਹਾਂ ਦੇ ਦਿਹਾਂਤ ਉਲੰਪਿਕ ਲਹਿਰ ਲਈ ਇਕ ਵੱਡਾ ਘਾਟਾ ਹੈ | ਉਨ੍ਹਾਂ ਦੇ ਸਨਮਾਨ 'ਚ ਉਲੰਪਿਕ ਹਾਊਸ 'ਚ ਉਲੰਪਿਕ ਝੰਡਾ ਤਿੰਨ ਦਿਨਾਂ ਲਈ ਅੱਧਾ ਝੁਕਿਆ ਰਹੇਗਾ |

ਪਿਛਲੀ ਖ਼ਬਰ ਸਰਕਾਰ ਵਲੋਂ ਈ.ਡੀ. ਲਈ 60 ਫ਼ੀਸਦੀ ਤੋਂ ਵੱਧ ਕਰਮਚਾਰੀਆਂ ਦੇ ਵਾਧੇ ਨੂੰ ਮਨਜ਼ੂਰੀ ਅਗਲੀ ਖ਼ਬਰ ਗੁਜਰਾਤ 'ਚ ਕੰਟੇਨਰ ਜਹਾਜ਼ ਤੋਂ 1150 ਕਰੋੜ ਦੀ ਕੋਕੀਨ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।