06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਵਾਈਸ ਐਡਮਿਰਲ ਅਜੈ ਕੋਛੜ ਨੇ ਸਮੁੰਦਰੀ ਫ਼ੌਜ ਦੇ 48ਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਵਾਈਸ ਐਡਮਿਰਲ ਅਜੈ ਕੋਛੜ ਨੇ ਸ਼ੁੱਕਰਵਾਰ ਨੂੰ ਭਾਰਤੀ ਸਮੁੰਦਰੀ ਫ਼ੌਜ ਦੇ 48ਵੇਂ ਵਾਈਸ ਚੀਫ਼ ਆਫ਼ ਨੇਵਲ ਸਟਾਫ਼ ਭਾਵ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ | ਅਜੈ ਕੋਛੜ ਨੇ 'ਆਪ੍ਰੇਸ਼ਨ ਸੰਧੂਰ' ਦਰਮਿਆਨ ਸਮੁੰਦਰੀ ਫ਼ੌਜ ਦੀਆਂ ਤਿਆਰੀਆਂ ਦੀ ਰਣਨੀਤੀ ਸੰਭਾਲਣ ਦੀ ਅਹਿਮ ਭੂਮਿਕਾ ਨਿਭਾਈ ਸੀ | ਅਜੈ ਕੋਛੜ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਦਿੱਲੀ ਸਥਿਤ ਰਾਸ਼ਟਰੀ ਜੰਗ ਸਮਾਰਕ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਨਮਨ ਕੀਤਾ | ਇਸ ਤੋਂ ਬਾਅਦ ਉਨ੍ਹਾਂ ਨੂੰ ਰਵਾਇਤ ਮੁਤਾਬਿਕ ਸਾਊਥ ਬਲਾਕ 'ਚ ਗਾਰਡ ਆਫ਼ ਆਨਰ ਪ੍ਰਦਾਨ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਰਸਮੀ ਤੌਰ 'ਤੇ ਅਹੁਦਾ ਸੰਭਾਲਿਆ | ਵਿਸ਼ੇਸ਼ ਸੇਵਾ ਪਦਕ ਅਤੇ ਪਰਮ ਵਿਸ਼ੇਸ਼ ਸੇਵਾ ਪਦਕ ਨਾਲ ਸਨਮਾਨਿਤ ਅਜੈ ਕੋਛੜ ਅਹੁਦਾ ਸੰਭਾਲਣ ਤੋਂ ਪਹਿਲਾਂ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਕਮਾਂਡਰ ਇਨ ਚੀਫ਼ ਵੀ ਰਹਿ ਚੁੱਕੇ ਹਨ, ਜੋ ਦੇਸ਼ ਦੀ ਇਕਲੌਤੀ ਤਿੰਨੋਂ ਫ਼ੌਜਾਂ ਦੀ ਸਾਂਝੀ ਕਮਾਨ ਹੈ |

ਪਿਛਲੀ ਖ਼ਬਰ ਮÏਨਸੂਨ ਦੌਰਾਨ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ-ਮੌਸਮ ਵਿਭਾਗ <br/> ਅਗਲੀ ਖ਼ਬਰ ਜਵਾਬਦੇਹੀ ਤੈਅ ਹੋਣ ਤੱਕ ਨੀਟ ਪੇਪਰ ਲੀਕ ਦੀਆਂ ਘਟਨਾਵਾਂ ਨਹੀਂ ਰੁਕਣਗੀਆਂ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।