28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਹਿਲੀ ਵਾਰ ਪੰਜਾਬ ਆਉਣਗੇ ਭਾਜਪਾ ਪ੍ਰਧਾਨ ਨਿਤਿਨ ਨਬੀਨ <br/>

ਅਜੀਤ ਡੈਸਕ 09-06-2026
ਜਲੰਧਰ, 8 ਜੂਨ (ਸ਼ਿਵ ਸ਼ਰਮਾ)-ਹਾਈਕਮਾਨ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਸੂਬੇ ਵਿਚ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਮੁਹਿੰਮ ਤੇਜ਼ ਕਰਨ ਦੀ ਤਿਆਰੀ ਹੋ ਗਈ ਹੈ, ਜਿਸ ਤਹਿਤ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪਹਿਲੀ ਵਾਰ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ | ਪਾਰਟੀ ਸੂਤਰਾਂ ਮੁਤਾਬਕ ਚਾਹੇ ਅਜੇ ਨਿਤਿਨ ਨਬੀਨ ਦੇ ਦੌਰੇ ਦੀਆਂ ਤਰੀਕਾਂ ਤੈਅ ਨਹੀਂ ਕੀਤੀਆਂ ਗਈਆਂ, ਪਰ ਉਨ੍ਹਾਂ ਦੇ ਜੂਨ ਦੇ ਤੀਜੇ ਹਫ਼ਤੇ ਪੰਜਾਬ ਆਉਣ ਦੀ ਸੰਭਾਵਨਾ ਹੈ | ਸੂੂਤਰਾਂ ਦੀ ਮੰਨੀਏ ਤਾਂ ਨਿਤਿਨ ਨਬੀਨ ਪੰਜਾਬ ਦੌਰੇ ਤਹਿਤ ਸ੍ਰੀ ਅੰਮਿ੍ਤਸਰ ਆਉਣਗੇ ਜਿਥੇ ਕਿ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਰਾਮ ਤੀਰਥ ਵਿਚ ਵੀ ਮੱਥਾ ਟੇਕਣ ਲਈ ਜਾਣਗੇ | ਉਹ ਅੰਮਿ੍ਤਸਰ 'ਚ ਹੀ ਪਾਰਟੀ ਆਗੂਆਂ ਨਾਲ ਉਚ ਪੱਧਰੀ ਮੀਟਿੰਗ ਕਰ ਸਕਦੇ ਹਨ, ਜਿਥੇ ਕਿ ਸੂਬੇ 'ਚ ਪਾਰਟੀ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਲੈ ਕੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਨਗੇ | ਉਨ੍ਹਾਂ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਪੰਜਾਬ ਯੂਨਿਟ ਕਾਫੀ ਉਤਸ਼ਾਹ ਹੈ ਤੇ ਉਸ ਨੇ ਅੰਦਰਖਾਤੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ |

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਡੀ.ਟੀ.ਐੱਫ. ਵਲੋਂ ਕੀਤੀ ਗਈ ਅਮਰੀਕਨ ਸਾਮਰਾਜ ਦੀ ਈਰਾਨ ਉੱਪਰ ਠੋਸੀ ਜੰਗ ਵਿਰੁੱਧ ਕਨਵੈਨਸ਼ਨ ਪੂਰਨ ਜੰਗਬੰਦੀ ਦੀ ਮੰਗ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।