28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹੁਣ 'ਇੰਡੀਆ' ਗੱਠਜੋੜ ਦਾ ਹਿੱਸਾ ਨਹੀਂ ਹਾਂ-'ਆਪ'

ਅਜੀਤ ਡੈਸਕ 09-06-2026
ਨਵੀਂ ਦਿੱਲੀ, 8 ਜੂਨ (ਏਜੰਸੀ)-ਸੋਮਵਾਰ ਨੂੰ 'ਇੰਡੀਆ' ਗੱਠਜੋੜ ਦੀ ਮੀਟਿੰਗ 'ਚ ਆਮ ਆਦਮੀ ਪਾਰਟੀ ਦੀ ਗੈਰਹਾਜ਼ਰੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਉਹ ਹੁਣ ਵਿਰੋਧੀ ਗੱਠਜੋੜ ਦਾ ਹਿੱਸਾ ਨਹੀਂ ਹੈ | 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਪ੍ਰੈਸ ਕਾਨਫ਼ਰੰਸ 'ਚ ਕਿਹਾ ਕਿ ਅਸੀਂ ਕਈ ਵਾਰ ਸਪੱਸ਼ਟ ਕੀਤਾ ਹੈ ਕਿ 'ਆਪ' ਹੁਣ 'ਇੰਡੀਆ' ਗੱਠਜੋੜ ਦਾ ਹਿੱਸਾ ਨਹੀਂ ਹੈ | ਇਸ ਲਈ, ਇਸਦੀ ਮੀਟਿੰਗ 'ਚ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਮੀਟਿੰਗ 'ਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਨੂੰ ਪਹਿਲਾਂ ਉਨ੍ਹਾਂ ਮੁੱਦਿਆਂ ਨੂੰ ਪਰਿਭਾਸ਼ਿਤ ਕਰਨ ਦੀ ਅਪੀਲ ਵੀ ਕੀਤੀ ਜਿਨ੍ਹਾਂ 'ਤੇ ਉਹ ਚਰਚਾ ਕਰਨ ਦਾ ਇਰਾਦਾ ਰੱਖਦੇ ਹਨ | ਪਾਰਟੀ ਦੀ ਮੁੱਖ ਬੁਲਾਰਾ ਪਿ੍ਅੰਕਾ ਕੱਕੜ ਨੇ ਕਾਂਗਰਸ ਨਾਲ ਭਵਿੱਖ 'ਚ ਕਿਸੇ ਵੀ ਗੱਠਜੋੜ ਤੋਂ ਵੀ ਇਨਕਾਰ ਕਰ ਦਿੱਤਾ, ਦੋਸ਼ ਲਗਾਇਆ ਕਿ ਗੱਠਜੋੜ ਬਣਾਉਣ 'ਚ ਕਾਂਗਰਸ ਦਾ ਮੁੱਖ ਉਦੇਸ਼ ਰਾਸ਼ਟਰੀ ਹਿਤਾਂ ਦੀ ਸੇਵਾ ਕਰਨ ਦੀ ਬਜਾਏ ਆਪਣੇ-ਆਪ ਨੂੰ ਮਜ਼ਬੂਤ ਕਰਨਾ ਸੀ |

ਪਿਛਲੀ ਖ਼ਬਰ ਕੀ ਪੰਜਾਬ 'ਚ ਬੰਦ ਹੋ ਜਾਵੇਗੀ ਟਰਾਈਡੈਂਟ ਫ਼ੈਕਟਰੀ? ਅਗਲੀ ਖ਼ਬਰ ਜੰਗਬੰਦੀ ਤੋੜਨ ਤੋਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਹਮਲੇ ਰੋਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।