28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਦੁਬਈ 'ਚ ਸੜਕ ਹਾਦਸੇ ਦੌਰਾਨ 7 ਭਾਰਤੀ ਕਾਮਿਆਂ ਦੀ ਮੌਤ

ਅਜੀਤ ਡੈਸਕ 09-06-2026
ਦੁਬਈ, 8 ਜੂਨ (ਏਜੰਸੀ)-ਸੋਮਵਾਰ ਨੂੰ ਦੁਬਈ 'ਚ ਇਕ ਮਿੰਨੀ ਬੱਸ ਦੇ ਸੜਕ ਵਿਚਕਾਰ ਰੁਕੇ ਟਰੱਕ ਨਾਲ ਟਕਰਾ ਜਾਣ ਕਾਰਨ 7 ਭਾਰਤੀ ਕਾਮਿਆਂ ਦੀ ਮੌਤ ਹੋ ਗਈ। ਦੁਬਈ 'ਚ ਭਾਰਤੀ ਕੌਂਸਲੇਟ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਦੁਬਈ 'ਚ ਹੋਏ ਦੁਖਦਾਈ ਸੜਕ ਹਾਦਸੇ ਕਾਰਨ ਬਹੁਤ ਦੁੱਖ ਹੋਇਆ, ਜਿਸ ਵਿਚ ਕਈ ਭਾਰਤੀ ਕਾਮਿਆਂ ਦੀ ਮੌਤ ਹੋ ਗਈ। ਮਿਸ਼ਨ ਨੇ ਕਿਹਾ ਕਿ ਉਹ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਦੁਬਈ ਪੁਲਿਸ ਦੇ ਜਨਰਲ ਡਿਪਾਰਟਮੈਂਟ ਆਫ਼ ਟ੍ਰੈਫਿਕ ਦੇ ਡਾਇਰੈਕਟਰ, ਬ੍ਰਿਗੇਡੀਅਰ ਜੁਮਾ ਸਲੇਮ ਬਿਨ ਸੁਵੈਦਾਨ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਟਰੱਕ ਤਕਨੀਕੀ ਨੁਕਸ ਕਾਰਨ ਅਮੀਰਾਤ ਰੋਡ ਵਿਚਕਾਰ ਅਚਾਨਕ ਰੁਕ ਗਿਆ ਸੀ। ਉਨ੍ਹਾਂ ਇਕ ਬਿਆਨ 'ਚ ਕਿਹਾ ਕਿ ਬੱਸ ਡਰਾਈਵਰ, ਜੋ ਧਿਆਨ ਦੇਣ ਅਤੇ ਸੁਰੱਖਿਅਤ ਦੂਰੀ ਬਣਾਈ ਰੱਖਣ 'ਚ ਅਸਫਲ ਰਿਹਾ, ਜਿਸ ਕਾਰਨ ਪਿੱਛਿਓਂ ਟਰੱਕ ਨਾਲ ਟਕਰਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਹਾਦਸੇ 'ਚ ਸੱਤ ਮੌਤਾਂ ਹੋਈਆਂ ਤੇ ਨੌਂ ਜ਼ਖ਼ਮੀ ਹੋਏ, ਜਿਨ੍ਹਾਂ 'ਚ ਪੰਜ ਗੰਭੀਰ ਤੇ ਚਾਰ ਦੇ ਦਰਮਿਆਨੀਆਂ ਸੱਟਾਂ ਲੱਗੀਆਂ ਹਨ। ਭਾਰਤੀ ਮਿਸ਼ਨ ਦੇ ਅਧਿਕਾਰੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖ਼ਮੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਮਿਸ਼ਨ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਸਾਡੀ ਦਿਲੀ ਹਮਦਰਦੀ ਅਤੇ ਪ੍ਰਾਰਥਨਾ ਦੁਖੀ ਪਰਿਵਾਰਾਂ ਨਾਲ ਹਨ। ਬ੍ਰਿਗੇਡੀਅਰ ਜੁਮਾ ਸਲੇਮ ਨੇ ਕਿਹਾ ਕਿ ਟ੍ਰੈਫਿਕ ਐਕਸੀਡੈਂਟ ਇਨਵੈਸਟੀਗੇਸ਼ਨ ਸੈਕਸ਼ਨ ਦੇ ਮਾਹਿਰਾਂ ਨੂੰ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸਹੀ ਸਬੂਤ ਇਕੱਠੇ ਕਰਨ ਤੇ ਜਾਂਚ ਕਰਨ ਲਈ ਘਟਨਾ ਸਥਾਨ 'ਤੇ ਭੇਜਿਆ ਗਿਆ ਸੀ।
ਪਿਛਲੀ ਖ਼ਬਰ 'ਵਿਕਸਤ ਭਾਰਤ' ਦਾ ਸੰਕਲਪ ਇਕ ਰਾਸ਼ਟਰੀ ਸੰਕਲਪ-ਓਮ ਬਿਰਲਾ <br/> ਅਗਲੀ ਖ਼ਬਰ ਕੀ ਪੰਜਾਬ 'ਚ ਬੰਦ ਹੋ ਜਾਵੇਗੀ ਟਰਾਈਡੈਂਟ ਫ਼ੈਕਟਰੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।