31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਈ.ਡੀ ਵਲੋਂ ਅਭਿਸ਼ੇਕ ਬੈਨਰਜੀ ਕੋਲੋਂ 11 ਘੰਟੇ ਪੁੱਛਗਿੱਛ

ਅਜੀਤ ਡੈਸਕ 16-06-2026

ਕੋਲਕਾਤਾ, 15 ਜੂਨ (ਏਜੰਸੀ)-ਪ੍ਰਾਇਮਰੀ ਸਕੂਲ ਭਰਤੀ ਘੁਟਾਲੇ ਦੀ ਜਾਂਚ ਦੇ ਸੰਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਕੋਲੋਂ 11 ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ | ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਘੁਟਾਲੇ ਦੇ ਸੰਬੰਧ 'ਚ ਟੀ.ਐਮ.ਸੀ ਆਗੂ ਤੋਂ ਪੁੱਛਗਿੱਛ ਲਈ ਦੋ ਦਰਜਨ ਸਵਾਲ ਤਿਆਰ ਕੀਤੇ ਸਨ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੀ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ | ਪ੍ਰਾਇਮਰੀ ਅਧਿਆਪਕਾਂ ਦੀ ਭਰਤੀ 'ਚ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ 'ਚ ਸੰਮਨ ਮਿਲਣ ਦੇ ਬਾਅਦ ਅਭਿਸ਼ੇਕ ਬੈਨਰਜੀ ਸਵੇਰੇ 11 ਵਜੇ ਈ.ਡੀ ਦਫ਼ਤਰ ਪੁੱਜੀ ਸੀ ਅਤੇ ਰਾਤ ਕਰੀਬ 10.15 ਵਜੇ ਈ.ਡੀ ਦਫ਼ਤਰ ਤੋਂ ਬਾਹਰ ਆਇਆ | ਅਭਿਸ਼ੇਕ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੇ ਸੰਮਨ ਵਿਰੋਧੀ ਤਾਕਤਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹਨ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਜਾਂਚ ਏਜੰਸੀਆਂ ਦਾ ਸਹਿਯੋਗ ਕੀਤਾ ਹੈ, ਭਾਵੇਂ ਉਹ ਸੀ.ਬੀ.ਆਈ ਹੋਵੇ ਜਾਂ ਈ.ਡੀ | ਜੇਕਰ ਮੈਨੂੰ ਦੁਬਾਰਾ ਬੁਲਾਇਆ ਗਿਆ ਤਾਂ ਮੈਂ ਹਾਜ਼ਰ ਹੋਵਾਂਗਾ |

ਪਿਛਲੀ ਖ਼ਬਰ ਜਥੇਦਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਪੰਥ ਵਿਰੋਧੀ ਕਰਾਰ <br/> ਅਗਲੀ ਖ਼ਬਰ ਤੇਲ ਤੇ ਗੈਸ ਸਪਲਾਈ ਆਮ ਹੋਣ 'ਚ ਲੱਗ ਸਕਦੇ ਹਨ ਕਈ ਮਹੀਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।