17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬਿਹਾਰ ’ਚ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ’ਚ ਗੜਬੜੀ ਦੇ ਦੋਸ਼ ’ਚ 28 ਗ੍ਰਿਫ਼ਤਾਰ

ਅਜੀਤ ਡੈਸਕ 23-06-2026
ਪਟਨਾ, 22 ਜੂਨ (ਏਜੰਸੀ)-ਪੁਲਿਸ ਨੇ ਦੱਸਿਆ ਕਿ ਬਿਹਾਰ ’ਚ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ’ਚ ਗੜਬੜੀ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ 28 ਲੋਕਾਂ ਨੂੰ ਫੜਿਆ ਗਿਆ ਹੈ। ਮਈ ਦੇ ਸ਼ੁਰੂ ’ਚ ਹੋਏ ਅੰਡਰਗ੍ਰੈਜੂਏਟ ਮੈਡੀਕਲ ਐਂਟਰੈਂਸ ਟੈਸਟ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਦੇ ਵੱਡੇ ਦੋਸ਼ਾਂ ਦੇ ਬਾਅਦ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਐਤਵਾਰ ਨੂੰ ਸਖ਼ਤ ਸੁਰੱਖਿਆ ਵਿਚਾਲੇ ਪੂਰੇ ਰਾਜ ’ਚ ਮੁੜ ਪ੍ਰੀਖਿਆ ਹੋਈ। ਏ.ਡੀ.ਜੀ. (ਕਾਨੂੰਨ ਤੇ ਵਿਵਸਥਾ) ਸੁਧਾਂਸ਼ੁ ਕੁਮਾਰ ਨੇ ਦੱਸਿਆ ਕਿ ਬਾਇਓ�ਮੈਟਰਿਕ ਵੈਰੀਫਿਕੇਸ਼ਨ ਸਿਸਟਮ ਨਾਲ ਜੁੜੇ 18 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਤਸਦੀਕ ਪ੍ਰਕਿਰਿਆ ’ਚ ਗੜਬੜੀ ਕਰਕੇ ਡੰਮੀ ਉਮੀਦਵਾਰਾਂ ਤੇ ਵਿਚੋਲਿਆਂ ਨਾਲ ਮਿਲੀਭੁਗਤ ਕੀਤੀ ਸੀ। ਐਸ.ਪੀ. ਪ੍ਰੇਰਣਾ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਲਖੀਸਰਾਏ ’ਚ 9 ਅਜਿਹੇ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ, ਜਿਨ੍ਹਾਂ ‘ਤੇ ਰਜਿਸਟਰਡ ਉਮੀਦਵਾਰਾਂ ਦੀ ਥਾਂ ਪ੍ਰੀਖਿਆ ‘ਚ ਸ਼ਾਮਿਲ ਹੋਣ ਦਾ ਦੋਸ਼ ਹੈ। ਪੁਲਿਸ ਨੇ ਦੱਸਿਆ ਕਿ ਗਯਾ ਮੈਡੀਕਲ ਕਾਲਜ ਦੇ ਇਕ ਵਿਚੋਲੇ ਅੰਕਿਤ ਰਾਜ ਨੂੰ ਵੀ ਫੜਿਆ ਗਿਆ ਹੈ।
ਜੈਪੁਰ, (ਏਜੰਸੀ)-ਜੈਪੁਰ ਦੇ ਇਕ ਪ੍ਰੀਖਿਆ ਕੇਂਦਰ ‘ਚ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਦੇ ਰਹੀ ਇਕ ਵਿਦਿਆਰਥਣ ਨੂੰ ਕਥਿਤ ਤੌਰ ‘ਤੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਫੜੇ ਜਾਣ ਦੇ ਬਾਅਦ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਵਿਦਿਆਰਥਣ ਦੀ ਪਛਾਣ ਪ੍ਰੇਮ ਨਗਰ, ਗੁਰਜਰ ਦੀ ਥੜੀ ਦੀ ਰਹਿਣ ਵਾਲੀ ਹਿਮਾਂਸ਼ੀ ਤਿਵਾੜੀ ਵਜੋਂ ਹੋਈ ਹੈ। ਉਸ ਨੂੰ ਹਿਰਾਸਤ ‘ਚ ਲਏ ਜਾਣ ਦੇ ਇਕ ਦਿਨ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ।
ਪਿਛਲੀ ਖ਼ਬਰ ਐਂਡੀ ਬਰਨਹਮ ਦੀ ਦਾਅਵੇਦਾਰੀ ਅਤੇ ‘ਤਾਜਪੋਸ਼ੀ’ ਦੀ ਚਰਚਾ ਅਗਲੀ ਖ਼ਬਰ ਅਮਰੀਕਾ-ਈਰਾਨ ਵਿਚਾਲੇ ਪਹਿਲੀ ਉੱਚ-ਪੱਧਰੀ ਗੱਲਬਾਤ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।