25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵਟਸਐਪ ਦੀ ਕਮਾਨ ਸੰਭਾਲਣਗੇ ਕੁਨਾਲ ਸ਼ਾਹ

ਅਜੀਤ ਡੈਸਕ 24-06-2026


ਨਵੀਂ ਦਿੱਲੀ, 23 ਜੂਨ (ਇੰਟ:)-ਕੁਨਾਲ ਸ਼ਾਹ ਦੇ ਵਟਸਐਪ ਦੇ ਮੁਖੀ ਬਣਨ ਨਾਲ ਭਾਰਤੀ ਮੂਲ ਦੇ ਕਾਰਜਕਾਰੀ ਅਧਿਕਾਰੀਆਂ ਦੀ ਸੂਚੀ ਵਿਚ ਇਕ ਹੋਰ ਨਾਂਅ ਜੁੜ ਗਿਆ ਹੈ, ਜੋ ਪ੍ਰਮੁੱਖ ਗਲੋਬਲ ਟੈਕ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ। ਫਿਨਟੈਕ ਪਲੇਟਫਾਰਮ ਸੀ. ਆਰ. ਈ. ਡੀ. ਦੇ ਸੰਸਥਾਪਕ ਸ਼ਾਹ, ਟੈਕ ਦਿੱਗਜ ਦੇ ਮੈਸੇਜਿੰਗ ਪਲੇਟਫਾਰਮ ਦੀ ਨਿਗਰਾਨੀ ਕਰਨ ਲਈ ਮੇਟਾ ਦੀ ਗਲੋਬਲ ਲੀਡਰਸ਼ਿਪ ਟੀਮ ਵਿਚ ਸ਼ਾਮਿਲ ਹੋਣਗੇ। ਬੀਤੇ ਦਿਨ ਸੀ.ਆਰ.ਈ.ਡੀ. ਨੇ ਐਲਾਨ ਕੀਤਾ ਕਿ ਉਹ ਮੇਟਾ ਦੀ ਅਗਵਾਈ ਵਿਚ ਇਕ ‘ਸੀਰੀਜ਼ ਐਚ’ ਫੰਡਿੰਗ ਦੌਰ ਵਿਚ 8,550 ਕਰੋੜ (ਲਗਭਗ 900 ਮਿਲੀਅਨ) ਇਕੱਠੇ ਕਰੇਗਾ। ਕੰਪਨੀ ਨੇ ਕਿਹਾ ਕਿ ਇਸ ਫੰਡਰੇਜ਼ ਤੋਂ ਬਾਅਦ ਜਿਸ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਸ਼ੇਅਰ ਖਰੀਦਦਾਰੀ ਦੋਵੇਂ ਸ਼ਾਮਿਲ ਹਨ । ਸੀ.ਆਰ.ਈ.ਡੀ. ਦਾ ਪੋਸਟ-ਮਨੀ ਮੁੱਲਾਂਕਣ 43,239 ਕਰੋੜ (ਲਗਭਗ 4.5 ਬਿਲੀਅਨ) ਤੱਕ ਪਹੁੰਚ ਗਿਆ ਹੈ, ਜਦੋਂਕਿ ਇਸ ਦਾ ਪ੍ਰੀ-ਮਨੀ ਮੁੱਲਾਂਕਣ 38,819 ਕਰੋੜ (ਲਗਭਗ 4.03 ਬਿਲੀਅਨ) ਹੈ। ਮਿਟੇਨ ਸੰਪਤ, ਜੋ ਕਿ 2020 ਤੋਂ ਸੀ.ਆਰ.ਈ.ਡੀ. ਵਿਚ ਰਣਨੀਤੀ ਅਤੇ ਵਿੱਤ ਦੀ ਨਿਗਰਾਨੀ ਕਰ ਰਹੇ ਹਨ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਮੇਟਾ ਇਕ ਘੱਟ ਗਿਣਤੀ ਨਿਵੇਸ਼ਕ ਵਜੋਂ ਸੀ.ਆਰ.ਈ.ਡੀ. ਦੇ ਪੂੰਜੀਕਰਣ ਸਾਰਣੀ ਵਿਚ ਸ਼ਾਮਿਲ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਨਿਵੇਸ਼ ਅਮਰੀਕੀ ਤਕਨਾਲੋਜੀ ਦਿੱਗਜ ਨੂੰ ਸੀ.ਆਰ.ਈ.ਡੀ. ਦੇ ਗਾਹਕਾਂ ਦੇ ਡੇਟਾ ਤੱਕ ਪਹੁੰਚ ਨਹੀਂ ਦੇਵੇਗਾ। 2018 ਵਿੱਚ ਲਾਂਚ ਕੀਤਾ ਗਿਆ ਸੀ.ਆਰ.ਈ.ਡੀ. ਭੁਗਤਾਨ, ਉਧਾਰ, ਬੀਮਾ, ਦੌਲਤ ਪ੍ਰਬੰਧਨ ਅਤੇ ਜੀਵਨ ਸ਼ੈਲੀ ਸ਼੍ਰੇਣੀਆਂ ਵਿਚ ਉਤਪਾਦ ਪੇਸ਼ ਕਰਦਾ ਹੈ। ਕੰਪਨੀ ਅਨੁਸਾਰ ਹਰ ਮਹੀਨੇ 17 ਮਿਲੀਅਨ ਮੈਂਬਰ ਇਸ ਦੇ ਪਲੇਟਫਾਰਮ ਦੀ ਵਰਤੋਂ ਕਰਦੇ ਹਨ।

ਪਿਛਲੀ ਖ਼ਬਰ ਸ਼ੁਭਮ ਸ਼ਰਮਾ ਬਣੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਗਲੀ ਖ਼ਬਰ ਸਾਢੇ ਚਾਰ ਸਾਲਾਂ ’ਚ 68,268 ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਨੇ ਰਚਿਆ ਇਤਿਹਾਸ-ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।