07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ-ਡਾ. ਅਮਰ ਸਿੰਘ

ਅਜੀਤ ਡੈਸਕ 03-07-2026

ਡਾ. ਅਮਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਪੰਜਾਬ ’ਚ ਸਾਰੇ ਆਗੂਆਂ ਦੀ ਗੱਲ ਸੁਣ ਕੇ ਸਾਰਿਆਂ ਨੂੰ ਸਮੂਹਿਕ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਪੰਜਾਬ ਜਾ ਕੇ ਬਾਕੀ ਉਪ ਪ੍ਰਧਾਨਾਂ ਨਾਲ ਪਹਿਲੀ ਮੀਟਿੰਗ ਕਰਨਗੇ। ਉਨ੍ਹਾਂ ਮੈਨੀਫੈਸਟੋ ਨੂੰ ਜਨਤਾ ਦੀਆਂ ਆਸਾਂ ਦੀ ਝਲਕ ਦੱਸਦਿਆਂ ਕਿਹਾ ਕਿ ਉਹ ਸਾਰੇ ਹਿੱਤਧਾਰਕਾਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਕਾਂਗਰਸ ਤੋਂ ਉਮੀਦਾਂ ਬਾਰੇ ਰਾਇ ਲੈ ਕੇ ਉਨ੍ਹਾਂ ਨੂੰ ਮੈਨੀਫੈਸਟੋ ’ਚ ਸ਼ਾਮਿਲ ਕਰਨ ਦਾ ਯਤਨ ਕਰਨਗੇ। ਡਾ. ਅਮਰ ਸਿੰਘ ਨੇ ਮਨੀਸ਼ ਤਿਵਾੜੀ ਅਤੇ ਚਰਨਜੀਤ ਸਿੰਘ ਚੰਨੀ ਦੇ ਰੋਸੇ ਦੀਆਂ ਖ਼ਬਰਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਵੀ ਆਗੂ ਨੂੰ ਕੋਈ ਨਾਰਾਜ਼ਗੀ ਹੈ, ਉਹ ਪਾਰਟੀ ਹਾਈਕਮਾਨ ਤੱਕ ਆਪਣੀ ਗੱਲ ਪਹੁੰਚਾਏ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ ਜਿਥੇ ਸਾਰੇ ਫ਼ੈਸਲੇ ਸਮੂਹ ਰਾਇ ਤੇ ਮਸ਼ਵਰੇ ਨਾਲ ਲਏ ਜਾਂਦੇ ਹਨ। ਨਾਲ ਹੀ ਭਾਜਪਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਫ਼ੈਸਲੇ ਥੋਪੇ ਜਾਂਦੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਭਾਜਪਾ ’ਚ ਸਲਾਹ ਮਸ਼ਵਰਾ ਨਹੀਂ ਲਿਆ ਜਾਂਦਾ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਸੀ ’ਚ ਤਰਮੀਮ ਕਰ ਕੇ ਜ਼ਮੀਨ ਮਾਲਕਾਂ ਨੂੰ ਹੋਰ ਲਾਭ ਦੇਣ ਦਾ ਫ਼ੈਸਲਾ ਅਗਲੀ ਖ਼ਬਰ ਪੰਜਾਬ ਕਾਂਗਰਸ ’ਚ ਬਦਲਾਅ ਦੇ ਨਾਲ ਸ਼ੁਰੂ ਹੋਇਆ ਰੋਸੇ-ਨਾਰਾਜ਼ਗੀਆਂ ਦਾ ਦੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।