13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਭਾਰਤ-ਬਰਤਾਨੀਆ ਇਤਿਹਾਸਕ ਮੁਕਤ ਵਪਾਰ ਸਮਝੌਤਾ ਲਾਗੂ

ਅਜੀਤ ਡੈਸਕ 16-07-2026
ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਭਾਰਤ ਅਤੇ ਬਰਤਾਨੀਆ (ਯੂ.ਕੇ.) ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ (ਐਫ਼.ਟੀ.ਏ.) ਬੁੱਧਵਾਰ ਤੋਂ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ, ਜਿਸ ਦੇ ਤਹਿਤ ਬਹੁਤ ਸਾਰੇ ਘਰੇਲੂ ਸਾਮਾਨ ਬ੍ਰਿਟਿਸ਼ ਬਾਜ਼ਾਰ ਵਿਚ ਬਿਨਾਂ ਕਿਸੇ ਡਿਊਟੀ ਦੇ ਆ ਸਕਣਗੇ। ਇਕ ਸਮਾਜਿਕ ਸੁਰੱਖਿਆ ਸਮਝੌਤਾ ਵੀ ਅੱਜ 15 ਜੁਲਾਈ ਤੋਂ ਲਾਗੂ ਹੋ ਗਿਆ ਹੈ। ਇਸ ਖ਼ਾਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ‘ਭਾਰਤ-ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ’ (ਸੀ.ਈ.ਟੀ.ਏ.) ਅਤੇ ‘ਸਮਾਜਿਕ ਸੁਰੱਖਿਆ ਸਮਝੌਤੇ’ ਦੇ ਲਾਗੂ ਹੋਣ ਨੂੰ ਦੋਵਾਂ ਦੇਸ਼ਾਂ ਦੀ ਆਪਸੀ ਭਾਈਵਾਲੀ ’ਚ ਇਕ ਬੇਹੱਦ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਦੋਵੇਂ ਅਹਿਮ ਸਮਝੌਤੇ ਭਾਰਤ ਅਤੇ ਬਰਤਾਨੀਆ ਵਿਚਕਾਰ ਆਰਥਿਕ ਸੰਬੰਧਾਂ ਨੂੰ ਹੋਰ ਜ਼ਿਆਦਾ ਡੂੰਘਾ ਕਰਨਗੇ ਅਤੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਲੋਕਾਂ ਲਈ ਅਸਲ ਮੌਕਿਆਂ ਵਿਚ ਤਬਦੀਲ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਨਾਲ ਭਾਰਤੀ ਕਿਸਾਨਾਂ, ਕਾਰੋਬਾਰੀਆਂ ਅਤੇ ਪੇਸ਼ੇਵਰਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ।
ਪਿਛਲੀ ਖ਼ਬਰ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਅਰਜਨਟੀਨਾ ਲਗਾਤਾਰ ਦੂਜੀ ਵਾਰ ਫਾਈਨਲ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।