03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦਿੱਲੀ ’ਚ 2.9 ਤੀਬਰਤਾ ਵਾਲੇ ਭੁਚਾਲ ਦੇ ਝਟਕੇ

ਨਵੀਂ ਦਿੱਲੀ, 2 ਅਗਸਤ (ਜਗਤਾਰ ਸਿੰਘ)-ਰਾਜਧਾਨੀ ਦਿੱਲੀ ਵਿਚ ਐਤਵਾਰ ਤੜਕੇ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਤੜਕੇ 4:14 ਵਜੇ ਆਏ 2.9 ਤੀਬਰਤਾ ਵਾਲੇ ਭੁਚਾਲ ਦਾ ਕੇਂਦਰ ਉੱਤਰੀ ਦਿੱਲੀ ਵਿਚ ਸੀ। ਇਸ ਦੀ ਘੱਟ ਤੀਬਰਤਾ ਅਤੇ ਤੜਕੇ

ਅਜੀਤ ਡੈਸਕ 03-08-2026

ਨਵੀਂ ਦਿੱਲੀ, 2 ਅਗਸਤ (ਜਗਤਾਰ ਸਿੰਘ)-ਰਾਜਧਾਨੀ ਦਿੱਲੀ ਵਿਚ ਐਤਵਾਰ ਤੜਕੇ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਤੜਕੇ 4:14 ਵਜੇ ਆਏ 2.9 ਤੀਬਰਤਾ ਵਾਲੇ ਭੁਚਾਲ ਦਾ ਕੇਂਦਰ ਉੱਤਰੀ ਦਿੱਲੀ ਵਿਚ ਸੀ। ਇਸ ਦੀ ਘੱਟ ਤੀਬਰਤਾ ਅਤੇ ਤੜਕੇ ਦਾ ਵੇਲਾ ਹੋਣ ਕਾਰਨ, ਜ਼ਿਆਦਾਤਰ ਲੋਕਾਂ ਨੂੰ  ਝਟਕੇ ਮਹਿਸੂਸ ਨਹੀਂ ਹੋਏ। ਰਾਹਤ ਦੀ ਗੱਲ ਇਹ ਹੈ ਕਿ,ਭੁਚਾਲ ਦੇ ਝਟਕਿਆਂ ਨਾਲ, ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ।ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (ਐੱਨ.ਸੀ.ਐੱਸ) ਦੇ ਮੁਤਾਬਿਕ ਐਤਵਾਰ ਸਵੇਰੇ 4:14:01 ਵਜੇ ਦਿੱਲੀ ਵਿਚ ਰਿਕਟਰ ਸਕੇਲ ‘ਤੇ 2.9 ਤੀਬਰਤਾ ਵਾਲਾ ਭੁਚਾਲ ਦਰਜ ਕੀਤਾ ਗਿਆ। ਭੁਚਾਲ ਦਾ ਕੇਂਦਰ ਉੱਤਰੀ ਦਿੱਲੀ ਵਿਚ ਸਥਿਤ ਸੀ। ਮਾਹਿਰਾਂ ਅਨੁਸਾਰ, ਭੁਚਾਲ ਦੀ ਡੂੰਘਾਈ ਘੱਟ ਹੋਣ ਕਾਰਨ, ਆਲ਼ੇ-ਦੁਆਲੇ ਦੇ ਖੇਤਰਾਂ ਵਿਚ ਹਲਕੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, 2.9 ਤੀਬਰਤਾ ਵਾਲਾ ਭੁਚਾਲ ਹਲਕੀ ਸ਼੍ਰੇਣੀ ਵਿਚ ਆਉਂਦਾ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਘੱਟ ਰਹੀ। ਫ਼ਿਲਹਾਲ ਰਾਜਧਾਨੀ ਅਤੇ ਐੱਨ. ਸੀ. ਆਰ. ਤੋਂ ਜਾਨ-ਮਾਲ ਦੇ ਨੁਕਸਾਨ ਜਾਂ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ।

ਪਿਛਲੀ ਖ਼ਬਰ ਨੌਜਵਾਨਾਂ ’ਚ ਪ੍ਰਧਾਨ ਮੰਤਰੀ ਦੀ ਪ੍ਰਸਿੱਧੀ ਤੋਂ ਖ਼ਤਰਾ ਮਹਿਸੂਸ ਕਰਦੇ ਹਨ ਰਾਹੁਲ ਗਾਂਧੀ-ਗੋਇਲ ਅਗਲੀ ਖ਼ਬਰ ਦਿੱਲੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਪੱਪੂ ਯਾਦਵ ’ਤੇ ਸੁੱਟੀ ਚੱਪਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।