03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਏਥਨਜ਼ ਨੇੜੇ ਜੰਗਲ ਦੀ ਅੱਗ ਬੁਝਾਉਂਦਿਆਂ 2 ਹੈਲੀਕਾਪਟਰ ਆਪਸ ’ਚ ਟਕਰਾਏ-2 ਮੌਤਾਂ

ਬੈਲਗਰੇਡ, 2 ਅਗਸਤ (ਏਜੰਸੀ)-ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਪੱਛਮੀ ਪਾਸੇ ਜੰਗਲੀ ਅੱਗ ਨੂੰ ਬੁਝਾਉਂਦਿਆਂ ਦੋ ਹੈਲੀਕਾਪਟਰ ਅੱਜ ਆਪਸ ’ਚ ਟਕਰਾ ਗਏ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਯੂਨਾਨ ਦੇ ਫ਼ਾਇਰ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ

ਅਜੀਤ ਡੈਸਕ 03-08-2026

ਬੈਲਗਰੇਡ, 2 ਅਗਸਤ (ਏਜੰਸੀ)-ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਪੱਛਮੀ ਪਾਸੇ ਜੰਗਲੀ ਅੱਗ ਨੂੰ ਬੁਝਾਉਂਦਿਆਂ ਦੋ ਹੈਲੀਕਾਪਟਰ ਅੱਜ ਆਪਸ ’ਚ ਟਕਰਾ ਗਏ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਯੂਨਾਨ ਦੇ ਫ਼ਾਇਰ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਤੋਂ ਬਾਅਦ ਪਸਾਥਾ ਇਲਾਕੇ ’ਚ ਅਮਲੇ ਦੀ ਭਾਲ ਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫ਼ਾਇਰ ਸਰਵਿਸ ਵਲੋਂ ਕਿਹਾ ਗਿਆ ਕਿ ਪਸਾਥਾ ਖੇਤਰ ’ਚ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਇਸ ’ਚ ਹਿੱਸਾ ਲੈ ਰਹੇ ਦੋ ਹੈਲੀਕਾਪਟਰ ਆਪਸ ’ਚ ਟਕਰਾ ਗਏ। ਅਮਲੇ ਦੀ ਭਾਲ ਤੇ ਬਚਾਅ ਕਾਰਜਾਂ ਲਈ ਤੁਰੰਤ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਇਸ ਸਮੇਂ ਕੰਮ ਕਰ ਰਹੀਆਂ ਹਨ। ਵੱਖ-ਵੱਖ ਮੀਡੀਆ ਰਿਪੋਰਟਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰਾਂ ’ਚੋਂ ਇਕ ਦੇ 2 ਪਾਇਲਟਾਂ ਵਾਲੇ ਅਮਲੇ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਪ੍ਰਸ਼ਾਸਨ ਤੇ ਬਚਾਅ ਟੀਮਾਂ ਵਲੋਂ ਦੂਜੇ ਹੈਲੀਕਾਪਟਰ ਤੇ ਉਸ ਦੇ ਅਮਲੇ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤਾਂ ਕਿ ਜਲਦੀ ਤੋਂ ਜਲਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ।

ਪਿਛਲੀ ਖ਼ਬਰ ਈਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਬਸਪਾ ਨੇ ਅਨੁਸ਼ਾਸਨਹੀਣਤਾ ਕਾਰਨ ਅਸ਼ੋਕ ਸਿਧਾਰਥ ਤੇ ਰਣਧੀਰ ਸਿੰਘ ਬੈਨੀਵਾਲ ਨੂੰ ਪਾਰਟੀ ਤੋਂ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।