ਨਵੀਂ ਦਿੱਲੀ, 8 ਅਗਸਤ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰ ਫ਼ੈਸਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਖ਼ਲ ਨਜ਼ਰ ਆਉਂਦਾ ਹੈ । ਕੇਜਰੀਵਾਲ ਦਾ ਇਹ ਬਿਆਨ ਤਦ ਆਇਆ ਜਦ ਅਮਰੀਕੀ ਸੈਨੇਟ ਨੇ ਇੱਕ ਬਿੱਲ ਪਾਸ ਕੀਤਾ ਹੈ । ਇਸ ਬਿੱਲ ਦੇ ਤਹਿਤ ਭਾਰਤ ਸਮੇਤ 5 ਦੇਸ਼ਾਂ ’ਤੇ ਰੂਸੀ ਤੇਲ ਖ਼ਰੀਦਣ ਲਈ 100 ਫ਼ੀਸਦੀ ਤਕ ਟੈਰਿਫ਼ ਲਗਾਇਆ ਜਾ ਸਕਦਾ ਹੈ । ਅਮਰੀਕਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਵਪਾਰ ਨਾਲ ਯੂਕਰੇਨ ਜੰਗ ਨੂੰ ਹੁਲਾਰਾ ਮਿਲਦਾ ਹੈ । ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਅਮਰੀਕੀ ਬਿੱਲ ਨਾਲ ਜੁੜੀ ਇੱਕ ਖ਼ਬਰ ਸ਼ੇਅਰ ਕਰਦੇ ਹੋਏ ਕੇਜਰੀਵਾਲ ਨੇ ਲਿਖਿਆ ਕਿ ਦੇਸ਼ ਨੂੰ ਅਮਰੀਕਾ ਦੇ ਹੱਥਾਂ ਵਿਚ ਗਿਰਵੀ ਰੱਖਣ, ਟਰੰਪ ਦੀ ਗ਼ੁਲਾਮੀ ਕਰਨ ਤੇ ਭਾਰਤ ਨੂੰ ਅਪਮਾਨਿਤ ਕਰਾਉਣ ਦੇ ਬਾਅਦ ਮੋਦੀ ਦੇਸ਼ ਲਈ ਇਹ ਸਥਿਤੀ ਲੈ ਆਏ ਹਨ ਕਿ ਹੁਣ ਦੇਸ਼ ਦੇ ਹਰ ਛੋਟੇ-ਵੱਡੇ ਫ਼ੈਸਲੇ ਵਿਚ ਟਰੰਪ ਦਾ ਦਖ਼ਲ ਹੈ । ਉਨ੍ਹਾਂ ਕਿਹਾ ਕਿ ਮੋਦੀ ਟਰੰਪ ਦੀ ਹਰ ਗੱਲ ਮੰਨ ਲੈਂਦੇ ਹਨ ਤੇ ਟਰੰਪ ਹਰ ਖੇਤਰ ਵਿਚ ਭਾਰਤ ਦੇ ਖ਼ਿਲਾਫ਼ ਫ਼ੈਸਲੇ ਲੈਂਦੇ ਹਨ ।
ਮੋਦੀ ਸਰਕਾਰ ਦੇ ਹਰ ਫ਼ੈਸਲੇ ’ਚ ਟਰੰਪ ਦਾ ਦਖ਼ਲ ਨਜ਼ਰ ਆਉਂਦਾ ਹੈ- ਕੇਜਰੀਵਾਲ
ਨਵੀਂ ਦਿੱਲੀ, 8 ਅਗਸਤ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰ ਫ਼ੈਸਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਖ਼ਲ ਨਜ਼ਰ ਆਉਂਦਾ ਹੈ । ਕੇਜਰੀਵਾਲ ਦਾ ਇਹ ਬਿਆਨ...
ਅਜੀਤ ਡੈਸਕ
09-08-2026