ਲੰਡਨ/ਲੈਸਟਰ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਉੱਤਰ-ਪੂਰਬ ਵਿਚ ਮਿਡਲਜ਼ਬਰੋ ਨੇੜੇ ਏ66 ਜਰਨੈਲੀ ਸੜਕ ’ਤੇ ਅੱਜ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋ ਪੁਲਿਸ ਅਧਿਕਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਕਲੀਵਲੈਂਡ ਪੁਲਿਸ ਅਨੁਸਾਰ ਹਾਦਸਾ ਸਵੇਰੇ ਕਰੀਬ 3:39 ਵਜੇ ਸਾਊਥ ਬੈਂਕ ਇਲਾਕੇ ਵਿਚ ਵਾਪਰਿਆ। ਪੁਲਿਸ ਨੇ ਇਕ ਸ਼ੱਕੀ (ਵੌਕਸਵੈਗਨ ਪਾਸਟ) ਕਾਰ ਦਾ ਪਿੱਛਾ ਸ਼ੁਰੂ ਕੀਤਾ ਸੀ। ਬਾਅਦ ਵਿਚ ਇਹ ਕਾਰ ਏ66 ’ਤੇ ਗਲਤ ਦਿਸ਼ਾ ਵਿੱਚ ਚੱਲਣ ਲੱਗੀ ਅਤੇ ਸਹੀ ਦਿਸ਼ਾ ਵਿਚ ਆ ਰਹੀ ਮਾਰਕਡ ਪੁਲਿਸ ਕਾਰ ਨਾਲ ਆਹਮੋ-ਸਾਹਮਣੇ ਟਕਰਾ ਗਈ। ਪੁਲਿਸ ਕਾਰ ਵਿਚ ਸਵਾਰ ਦੋਵੇਂ ਕਲੀਵਲੈਂਡ ਪੁਲਿਸ ਅਧਿਕਾਰੀ ਅਤੇ ਸ਼ੱਕੀ ਕਾਰ ਵਿੱਚ ਸਵਾਰ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਅਧਿਕਾਰੀਆਂ ਦੀ ਪਛਾਣ ਪੀ.ਸੀ. ਮੈਥਿਊ ਬਲੇਡਸ ਅਤੇ ਪੀ ਸੀ ਟੌਮ ਕਲੱਫ ਵਜੋਂ ਕੀਤੀ ਹੈ। ਚੀਫ ਕਾਂਸਟੇਬਲ ਵਿਕਟੋਰੀਆ ਫੁਲਰ ਨੇ ਇਸ ਨੂੰ ਕਲੀਵਲੈਂਡ ਲਈ ਬੇਹੱਦ ਦੁਖਦਾਈ ਦਿਨ ਦੱਸਦਿਆਂ ਕਿਹਾ ਕਿ ਦੋਵੇਂ ਅਧਿਕਾਰੀ ਆਪਣੇ ਭਾਈਚਾਰੇ ਦੀ ਸੁਰੱਖਿਆ ਕਰਦਿਆਂ ਡਿਊਟੀ ਨਿਭਾ ਰਹੇ ਸਨ। ਕਾਰ ਵਿੱਚ ਸਵਾਰ ਕੁਝ ਮ੍ਰਿਤਕਾਂ ਦੀ ਰਸਮੀ ਪਛਾਣ ਦੀ ਪ੍ਰਕਿਰਿਆ ਅਜੇ ਜਾਰੀ ਹੈ ਅਤੇ ਪਛਾਣ ਹੋ ਚੁੱਕੇ ਲੋਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਕੇ ਵਿਸ਼ੇਸ਼ ਸਹਾਇਤਾ ਦਿੱਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਦਸੇ ਤੋਂ ਪਹਿਲਾਂ ਦੇ ਹਾਲਾਤ ਅਤੇ ਪੁਲਿਸ ਵਲੋਂ ਕੀਤੇ ਗਏ ਪਿੱਛੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਦੋ ਪੁਲਿਸ ਅਧਿਕਾਰੀਆਂ ਅਤੇ ਪੰਜ ਆਮ ਨਾਗਰਿਕਾਂ ਦੀ ਮੌਤ ਨੂੰ ਦੁੱਖਦਾਈ ਦੱਸਿਆ ਹੈ।
ਇੰਗਲੈਂਡ ’ਚ ਸੜਕ ਹਾਦਸੇ ’ਚ 2 ਪੁਲਿਸ ਅਧਿਕਾਰੀਆਂ ਸਮੇਤ 7 ਮੌਤਾਂ
ਲੰਡਨ/ਲੈਸਟਰ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਉੱਤਰ-ਪੂਰਬ ਵਿਚ ਮਿਡਲਜ਼ਬਰੋ ਨੇੜੇ ਏ66 ਜਰਨੈਲੀ ਸੜਕ ’ਤੇ ਅੱਜ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋ ਪੁਲਿਸ ਅਧਿਕਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਕਲੀਵਲੈਂਡ ਪੁਲਿਸ ਅਨੁਸਾਰ ...
ਅਜੀਤ ਡੈਸਕ
23-08-2026