ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੁਝ ਵਿਦਿਆਰਥੀਆਂ ਵਲੋਂ ਆਨ ਸਕ੍ਰੀਨ ਮਾਰਕਿੰਗ ਮੁੜ ਸਮੀਖਿਆ ਦੀ ਸੁਵਿਧਾ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਮੁੜ ਸਮੀਖਿਆ ਦੀ ਸੁਵਿਧਾ ਵਰਗੀ ਵਿੰਡੋ ਦੁਬਾਰਾ ਨਹੀਂ ਖੋਲ੍ਹੀ ਜਾ ਸਕਦੀ। ਚੀਫ਼ ਜਸਟਿਸ ਸੂਰਿਆਕਾਂਤ ਜਸਟਿਸ ਜੋਇਮਾਲਿਆ ਬਾਗਚੀ ਅਤੇ ਵੀ. ਮੋਹਨ ਦੇ ਬੈਂਚ ਨੇ ਕਿਹਾ ਕਿ ਮੁੜ ਸਮੀਖਿਆ ਦਾ ਪੋਰਟਲ ਸਾਰੇ ਵਿਦਿਆਰਥੀਆਂ ਲਈ ਇਕ ਨਿਰਧਾਰਿਤ ਮਿਆਦ ਤੱਕ ਖੁੱਲ੍ਹਾ ਸੀ। ਇਸ ਨੂੰ ਦੁਬਾਰਾ ਖੋਲ੍ਹਣ ਨਾਲ ਨਵੇਂ ਦਾਅਵਿਆਂ ਦੀ ਭਰਮਾਰ ਆ ਸਕਦੀ ਹੈ। ਚੀਫ਼ ਜਸਟਿਸ ਨੇ ਸਵਾਲ ਕੀਤਾ ਕਿ ਜਦੋਂ ਦਰਖਾਸਤ ਦੇ ਦਿੱਤੀ ਸੀ ਤਾਂ ਸੰਬੰਧਿਤ ਵਿਦਿਆਰਥੀਆਂ ਨੇ ਨਿਰਧਾਰਿਤ ਸਮੇਂ ’ਤੇ ਦਰਖਾਸਤ ਕਿਉਂ ਨਹੀਂ ਦਿੱਤੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇੰਨੀ ਦੇਰ ਨਾਲ ਮੁੜ ਸਮੀਖਿਆ ਪੋਰਟਲ ਖੋਲ੍ਹਣ ਦਾ ਨਿਰਦੇਸ਼ ਨਹੀਂ ਦਿੱਤਾ ਜਾ ਸਕਦਾ।
ਸੀ.ਬੀ. ਐਸ.ਈ. ਨੂੰ ਮੁੜ ਸਮੀਖਿਆ ਪੋਰਟਲ ਦੁਬਾਰਾ ਖੋਲ੍ਹਣ ਦਾ ਨਿਰਦੇਸ਼ ਦੇਣ ਤੋਂ ਇਨਕਾਰ
ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੁਝ ਵਿਦਿਆਰਥੀਆਂ ਵਲੋਂ ਆਨ ਸਕ੍ਰੀਨ ਮਾਰਕਿੰਗ ਮੁੜ ਸਮੀਖਿਆ ਦੀ ਸੁਵਿਧਾ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਮੁੜ ਸਮੀਖਿਆ ਦੀ ਸੁਵਿਧਾ ....
ਅਜੀਤ ਡੈਸਕ
26-08-2026