29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 83ਵੀਂ ਬਰਸੀ ਨਮਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 29-08-2026

ਸਮਾਪਤੀ ਸਮਾਗਮ ਤੇ ਅੰਮ੍ਰਿਤ ਸੰਚਾਰ ਅੱਜ

ਹਰਵਿੰਦਰ ਸਿੰਘ ਖ਼ਾਲਸਾ
ਜਗਰਾਉਂ, 28 ਅਗਸਤ-ਨਾਨਕਸਰ ਸੰਪ੍ਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਨੂੰ 83ਵੀਂ ਬਰਸੀ ਮੌਕੇ ਅੱਜ ਲੱਖਾਂ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਰਸੀ ਸਮਾਗਮਾਂ ਦੌਰਾਨ ਸਜਾਏ ਨਗਰ ਕੀਰਤਨ ਵਿਚ ਸਵੇਰ ਵੇਲੇ ਸੰਗਤ ਦਾ ਸੈਲਾਬ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਉਮੜ ਪਿਆ। ਗੁਰਬਾਣੀ ਦੇ ਰੱਬੀ ਰੂਹ ਤੱਕ ਸਕੂਨ ਦੇਣ ਵਾਲੇ ਕੀਰਤਨ ਅਤੇ ਸੰਗਤ ਦੇ ਜਾਪ ਨੇ ਅਧਿਆਤਮਿਕ ਮਾਹੌਲ ਸਿਰਜ ਦਿੱਤਾ। ਨਗਰ ਕੀਰਤਨ ਤੋਂ ਪਹਿਲਾਂ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਆਸਣ ਵਿਖੇ ਦੀਵਾਨ ਸਜਾਏ ਗਏ, ਜਿਸ ਵਿਚ ਮਹਾਂਪੁਰਖਾਂ ਨੇ ਪ੍ਰਵਚਨ ਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਪਾਠੀ ਸਿੰਘਾਂ ਨੂੰ ਵਸਤਰ ਸੰਤ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਭੇਟ ਕੀਤੇ। ਅਰਦਾਸ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਨੇ ਕੀਤੀ। ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸੀਸ ’ਤੇ ਬਿਰਾਜਮਾਨ ਕਰਕੇ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕੀਤੇ। ਜੈਕਾਰਿਆਂ ਦੀ ਗੂੰਜ ਨਾਲ ਇਹ ਨਗਰ ਕੀਰਤਨ ਮੁੱਖ ਦਰਬਾਰ ਸੱਚਖੰਡ ­ਸਾਹਿਬ ਤੋਂ ਸ਼ੁਰੂ ਹੋਇਆ। ਇਸ ਮੌਕੇ ਸੰਤ ਭਾਗ ਸਿੰਘ ਨਾਨਕਸਰ ਵਾਲਿਆਂ ਦੇ ਕਵੀਸ਼ਰੀ ਤੇ ਢਾਡੀ ਜਥਿਆਂ ਨੇ ਵਾਰਾਂ ਰਾਹੀਂ ਸੰਗਤ ਨੂੰ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ ਜੀਵਨ ਪ੍ਰਤੀ ਜਾਣੂ ਕਰਵਾਇਆ। ਦਰਬਾਰ ਦੇ ਚਾਰੇ ਪਾਸੇ ਨੀਲੀਆਂ, ਪੀਲੀਆਂ, ਚਿੱਟੀਆਂ ਦਸਤਾਰਾਂ ਤੇ ਚੁੰਨੀਆਂ ਵਾਲੇ ਸਿੰਘ ਤੇ ਸਿੰਘਣੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ।  ਇਹ ਨਗਰ ਕੀਰਤਨ ਮੁੱਖ ਦਰਬਾਰ ਤੋਂ ਸ਼ੁਰੂ ਹੋ ਕੇ ਸਰੋਵਰ ਦੀ ਪਰਿਕਰਮਾ ਕਰਕੇ ਮੁੜ ਮੁੱਖ ਦਰਬਾਰ ਵਿਖੇ ਹੀ ਸਮਾਪਤ ਹੋਇਆ।  ਇਸ ਮੌਕੇ ਸੰਤ ਗੁਰਜੀਤ ਸਿੰਘ ਨਾਨਕਸਰ, ਸੰਤ ਘਾਲਾ ਸਿੰਘ ਨਾਨਕਸਰ, ਸੰਤ ਗੁਰਚਰਨ ਸਿੰਘ ਨਾਨਕਸਰ, ਸੰਤ ਲੱਖਾ ਸਿੰਘ ਨਾਨਕਸਰ, ਸੰਤ ਅਰਵਿੰਦਰ ਸਿੰਘ ਨਾਨਕਸਰ, ਸੰਤ ਧੰਨਾ ਸਿੰਘ ਬੜੂੰਦੀ, ਸੰਤ ਜ਼ੋਰਾ ਸਿੰਘ ਬੱਧਨੀ, ਸੰਤ ਗੁਰਦੇਵ ਸਿੰਘ ਚੰਡੀਗੜ੍ਹ, ਸੰਤ  ਬਲਜੀਤ ਸਿੰਘ ਨਾਨਕਸਰ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਨਿਛਾਵਰ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ , ਬਾਬਾ ਜੁਗਰਾਜ ਸਿੰਘ ਸੁਧਾਰਾ, ਬਾਬਾ ਗੁਰਬਖਸ਼ ਸਿੰਘ ਬੱਧਨੀ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਗੁਰਮੀਤ ਸਿੰਘ ਮੋਹੀ ਆਦਿ ਨੇ ਸੰਗਤ ਨੂੰ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਵਲੋਂ ਸਿੱਖੀ ਦੇ ਪ੍ਰਚਾਰ ਤੇ ਪਾਸਾਰ ’ਚ ਪਾਏ ਯੋਗਦਾਨ ਪ੍ਰਤੀ ਚਾਨਣਾ ਪਾਇਆ। ਬੀਤੀ ਰਾਤ ਸਜਾਏ ਦੀਵਾਨ ’ਚ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਆਦਿ ਨੇ ਪਹੁੰਚ ਕੇ ਸੰਗਤ ਦੇ ਦਰਸ਼ਨ ਕੀਤੇ। ਪੂਰੀ ਰਾਤ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਭਾਈ ਬਲਦੇਵ ਸਿੰਘ ਬੀੜ ਗਗੜਾ, ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ ਨੇ ਦੱਸਿਆ ਕਿ 29 ਅਗਸਤ ਨੂੰ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਸਵੇਰੇ 10 ਵਜੇ ਪਾਉਣ ਉਪਰੰਤ ਦੀਵਾਨ ਸਜਣਗੇ, ਜਿਸ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ ਮਹਾਂਪੁਰਖ, ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਪਹੁੰਚਣਗੇ। ਸੰਤ ਭਾਗ ਸਿੰਘ ਨਾਨਕਸਰ ਵਾਲਿਆਂ ਦਾ ਜਥਾ ਸਵੇਰੇ 11 ਵਜੇ ਅੰਮ੍ਰਿਤ ਘਰ ਨਾਨਕਸਰ ਵਿਖੇ ਅੰਮ੍ਰਿਤਪਾਨ ਕਰਵਾਉਣਗੇ। ਇਸ ਮੌਕੇ ਮਨਦੀਪ ਸਿੰਘ, ਬਲਜਿੰਦਰ ਸਿੰਘ, ਪ੍ਰਧਾਨ ਸੁਰਜੀਤ ਸਿੰਘ ਕਲੇਰ, ਹਰਚਰਨ ਸਿੰਘ ਤੂਰ, ਕਮਲਜੀਤ ਸਿੰਘ ਬਰਾੜ, ਕੰਵਲਜੀਤ ਸਿੰਘ ਮੱਲ੍ਹਾ, ਗੁਰਵਿੰਦਰ ਸਿੰਘ ਬਿੰਦਰ ਮਨੀਲਾ, ਨਿਰਭੈ ਸਿੰਘ ਸਿੱਧੂ, ਦੀਪਇੰਦਰ ਸਿੰਘ ਭੰਡਾਰੀ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਦਲੇਰ ਸਿੰਘ ਲੁਧਿਆਣਾ, ਹਰਪਾਲ ਸਿੰਘ ਖ਼ਾਲਸਾ, ਹਰੀ ਸਿੰਘ ਕਾਉਂਕੇ, ਸਰਪ੍ਰੀਤ ਸਿੰਘ ਕਾਉਂਕੇ, ਡਾ. ਦਰਸ਼ਨ ਸਿੰਘ, ਕੈਪਟਨ ਦਲਜੀਤ ਸਿੰਘ, ਬਲਦੇਵ ਸਿੰਘ ਗਰਚਾ, ਜਗਤਾਰ ਸਿੰਘ, ਜਗਵੰਤ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਰਾਜਨ ਸਿੰਘ ਝਾਂਜੀ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਬੰਟੀ ਵਲੋਂ ਸੀਵਰ ਤੋਂ ਕੱਢੀ ਗਾਰ ਨੂੰ ਦੂਜੇ ਇਲਾਕੇ ਦੇ ਸੀਵਰ ’ਚ ਪਾਉਣ ਦਾ ਮਾਮਲਾ ਫੜਿਆ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕੋਲ ਪੰਥਕ ਏਕਤਾ ਦਾ ਕੋਈ ਰੋਡਮੈਪ ਨਹੀਂ- ਸੁਖਮਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।