30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰੂਸ ਵਲੋਂ ਯੂਕਰੇਨ ’ਤੇ ਹਵਾਈ ਹਮਲੇ-37 ਮੌਤਾਂ

ਕੀਵ, 29 ਅਗਸਤ (ਏਜੰਸੀ)-ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਬੁਚਾ ਜ਼ਿਲ੍ਹੇ ’ਤੇ ਰੂਸੀ ਹਵਾਈ ਹਮਲੇ ’ਚ ਘੱਟੋ-ਘੱਟ 37 ਲੋਕ ਮਾਰੇ ਗਏ। ਸਥਾਨਕ ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਕਿਹਾ ਕਿ ਹਮਲੇ ਕਾਰਨ ਭਾਰੀ ਅੱਗ ਲੱਗ ਗਈ, ਜੋ ਕਈ ਘਰਾਂ ਅਤੇ ..

ਅਜੀਤ ਡੈਸਕ 30-08-2026

ਕੀਵ, 29 ਅਗਸਤ (ਏਜੰਸੀ)-ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਬੁਚਾ ਜ਼ਿਲ੍ਹੇ ’ਤੇ ਰੂਸੀ ਹਵਾਈ ਹਮਲੇ ’ਚ ਘੱਟੋ-ਘੱਟ 37 ਲੋਕ ਮਾਰੇ ਗਏ। ਸਥਾਨਕ ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਕਿਹਾ ਕਿ ਹਮਲੇ ਕਾਰਨ ਭਾਰੀ ਅੱਗ ਲੱਗ ਗਈ, ਜੋ ਕਈ ਘਰਾਂ ਅਤੇ ਇਕ ਰੈਸਟੋਰੈਂਟ ’ਚ ਫੈਲ ਗਈ। ਉਨ੍ਹਾਂ ਕਿਹਾ ਕਿ ਹਮਲੇ ’ਚ ਘੱਟੋ-ਘੱਟ 50 ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਕ ਬਿਆਨ ’ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਮਾਈਲਾ ਪਿੰਡ ’ਚ ਇਕ ਗੋਦਾਮ ’ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਇਕ ਧਮਾਕਾ ਹੋਇਆ। ਉਨ੍ਹਾਂ ਨੇ ਹਮਲੇ ਵਾਲੀ ਥਾਂ ਬਾਰੇ ਹੋਰ ਵੇਰਵੇ ਨਹੀਂ ਦਿੱਤੇ, ਪਰ ਉਸੇ ਸੰਦੇਸ਼ ’ਚ ਲਿਖਿਆ ਕਿ ਸਰਕਾਰੀ ਲਾਪਰਵਾਹੀ ਦੇ ਦੋਸ਼ਾਂ ’ਤੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ੇਲੇਂਸਕੀ ਨੇ ਕਿਹਾ ਕਿ ਬਜ਼ੁਰਗਾਂ ਤੇ ਅਪਾਹਜਾਂ ਦੀ ਦੇਖਭਾਲ ਲਈ ਬਣੇ ਘਰਾਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ 370 ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢਿਆ ਜਾ ਚੁੱਕਾ ਹੈ ਤੇ ਨਿਕਾਸੀ ਕਾਰਜ ਅਜੇ ਵੀ ਜਾਰੀ ਹਨ। ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਮਾਈਲਾ ’ਚ ਇਕ ਗੋਦਾਮ ’ਤੇ ਹਮਲਾ ਕੀਤਾ। ਮੰਤਰਾਲੇ ਨੇ ਇਹ ਵੀ ਕਿਹਾ ਕਿ ਉਸ ਨੇ ਮਾਈਕੋਲਾਈਵ ਤੇ ਇਜ਼ਮਾਈਲ ਦੀਆਂ ਬੰਦਰਗਾਹਾਂ ਦੇ ਨਾਲ-ਨਾਲ ਕੀਵ ਖੇਤਰ ’ਚ ਇਕ ਲੌਜਿਸਟਿਕਸ ਸੈਂਟਰ ਤੇ ਗੋਦਾਮ ’ਤੇ ਹਮਲਾ ਕੀਤਾ, ਜੋ ਯੂਕਰੇਨ ਦੀਆਂ ਫਲੇਮਿੰਗੋ ਕਰੂਜ਼ ਮਿਜ਼ਾਈਲਾਂ ਲਈ ਪੁਰਜ਼ੇ ਸਟੋਰ ਕਰਦਾ ਸੀ।

ਪਿਛਲੀ ਖ਼ਬਰ ਦਿੱਲੀ-ਐਨ.ਸੀ.ਆਰ. ’ਚ ਸੀ.ਐਨ.ਜੀ. 3.89 ਰੁਪਏ ਮਹਿੰਗੀ ਹੋਈ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 2500 ਹੜਤਾਲੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਦਾ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।