11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦਿੱਲੀ ’ਚ 2 ਨਿਹੰਗ ਭਰਾਵਾਂ ਵਲੋਂ ਦੁਕਾਨਦਾਰ ’ਤੇ ਹਮਲਾ, ਗ੍ਰਿਫ਼ਤਾਰ

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਬਿੱਲ ਦੀ ਅਦਾਇਗੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੰਨੇ ਦੇ ਜੂਸ ਦੀ ਦੁਕਾਨ ਦੇ ਕਰਮਚਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ 2 ਨਿਹੰਗ ਸਿੱਖ ਭਰਾਵਾਂ ਨੂੰ ...

ਅਜੀਤ ਡੈਸਕ 11-09-2026

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਬਿੱਲ ਦੀ ਅਦਾਇਗੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੰਨੇ ਦੇ ਜੂਸ ਦੀ ਦੁਕਾਨ ਦੇ ਕਰਮਚਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ 2 ਨਿਹੰਗ ਸਿੱਖ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਘਟਨਾ ਸਵੇਰੇ ਕਰੀਬ 10 ਵਜੇ ਰੇਲਵੇ ਸਟੇਸ਼ਨ ਦੇ ਬਾਹਰੀ ਗੇਟ ਨੇੜੇ ਸਥਿਤ ਗੰਨੇ ਦੇ ਜੂਸ ਦੀ ਦੁਕਾਨ ਕੋਲ ਵਾਪਰੀ। ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਗਗਨਦੀਪ ਸਿੰਘ (21) ਤੇ ਉਸਦੇ ਭਰਾ ਬਲਜੀਤ ਸਿੰਘ (30) ਵਜੋਂ ਹੋਈ ਹੈ, ਦੋਵੇਂ ਜਲੰਧਰ ਦੇ ਰਹਿਣ ਵਾਲੇ ਹਨ। ਮੁੱਢਲੀ ਜਾਂਚ ਅਨੁਸਾਰ, ਦੋਵੇਂ ਭਰਾ ਗੰਨੇ ਦੇ ਜੂਸ ਦੀ ਦੁਕਾਨ ’ਤੇ ਰੁਕੇ ਤੇ 2 ਗਲਾਸ ਜੂਸ ਪੀਤਾ। ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਦੁਕਾਨ ਦੇ ਕਰਮਚਾਰੀ ਨੇ ਉਨ੍ਹਾਂ ਨੂੰ 60 ਰੁਪਏ ਦੇਣ ਲਈ ਕਿਹਾ, ਜਦਕਿ ਉਹ 50 ਰੁਪਏ ਦੇਣ ’ਤੇ ਅੜੇ ਹੋਏ ਸਨ। ਇਹ ਮਾਮਲਾ ਵਧ ਕੇ ਲੜਾਈ ’ਚ ਬਦਲ ਗਿਆ।

ਪਿਛਲੀ ਖ਼ਬਰ ਤਿੰਨ ਵਿਸ਼ਿਆਂ ਲਈ ਯੂ.ਜੀ.ਸੀ.-ਨੈੱਟ ਦੀ ਮੁੜ ਲਈ ਪ੍ਰੀਖਿਆ ਦੀਆਂ ਆਰਜ਼ੀ ਉੱਤਰ-ਕੁੰਜੀਆਂ ਜਾਰੀ ਅਗਲੀ ਖ਼ਬਰ ਔਰਤ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਾ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।