11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪ੍ਰਿੰਸ ਰਹੀਮ ਆਗਾ ਖ਼ਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਇਸਮਾਈਲੀ ਮੁਸਲਮਾਨਾਂ ਦੇ 50ਵੇਂ ਇਮਾਮ ਪ੍ਰਿੰਸ ਰਹੀਮ ਆਗਾ ਖਾਨ ਪੰਜਵੇਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਹੋਰ ਖੇਤਰਾਂ ਸਮੇਤ ਖੇਤੀਬਾੜੀ ...

ਅਜੀਤ ਡੈਸਕ 11-09-2026

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਇਸਮਾਈਲੀ ਮੁਸਲਮਾਨਾਂ ਦੇ 50ਵੇਂ ਇਮਾਮ ਪ੍ਰਿੰਸ ਰਹੀਮ ਆਗਾ ਖਾਨ ਪੰਜਵੇਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਹੋਰ ਖੇਤਰਾਂ ਸਮੇਤ ਖੇਤੀਬਾੜੀ ਅਤੇ ਪੇਂਡੂ ਵਿਕਾਸ ਵਿੱਚ ਆਗਾ ਖਾਨ ਡਿਵੈਲਪਮੈਂਟ ਨੈੱਟਵਰਕ (ਏ ਕੇ ਡੀ ਐਨ) ਨਾਲ ਭਾਰਤ ਦੀ ਭਾਈਵਾਲੀ ਬਾਰੇ ਚਰਚਾ ਕੀਤੀ। ਪ੍ਰਿੰਸ ਰਹੀਮ ਆਗਾ ਖਾਨ ਪੰਜਵੇਂ ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਦੇ ਸੱਦੇ ਤੋਂ ਬਾਅਦ 9 ਤੋਂ 15 ਸਤੰਬਰ ਤੱਕ ਭਾਰਤ ਦੇ ਦੌਰੇ ‘ਤੇ ਹਨ। ਪ੍ਰਿੰਸ ਅਹਿਮਦਾਬਾਦ, ਮੁੰਬਈ ਅਤੇ ਹੈਦਰਾਬਾਦ ਦਾ ਦੌਰਾ ਕਰਨਗੇ, ਜਿੱਥੇ ਏ.ਕੇ.ਡੀ.ਐਨ. ਵੱਖ-ਵੱਖ ਵਿਕਾਸ ਅਤੇ ਭਾਈਚਾਰਕ ਪਹਿਲਕਦਮੀਆਂ ਵਿੱਚ ਸ਼ਾਮਲ ਹੈ। ਇਸਮਾਈਲੀ ਭਾਈਚਾਰੇ ਦੇ 50ਵੇਂ ਇਮਾਮ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ।

ਪਿਛਲੀ ਖ਼ਬਰ ਜੰਮੂ ਐਨ.ਸੀ.ਬੀ. ਨੇ ਪੰਜਾਬ ਤੋਂ ਫਰਾਰ ਨਸ਼ਾ ਤਸਕਰ ਮੁੜ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਆਈ.ਆਰ.ਸੀ.ਟੀ.ਸੀ. ਮਾਮਲੇ ’ਚ ਲਾਲੂ, ਰਾਬੜੀ ਤੇ ਤੇਜੱਸਵੀ ਸਮੇਤ 9 ਖ਼ਿਲਾਫ਼ ਦੋਸ਼ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।