ਬੀਜਿੰਗ, 10 ਸਤੰਬਰ (ਪੀ.ਟੀ.ਆਈ.)-ਪੂਰਬੀ ਚੀਨ ਦੇ ਬੰਦਰਗਾਹ ਵਾਲੇ ਸ਼ਹਿਰ ਕਿੰਗਦਾਓ ’ਚ ਮੁਰੰਮਤ ਅਧੀਨ ਇਕ ਵਿਦੇਸ਼ੀ ਝੰਡੇ ਵਾਲੇ ਮਾਲ-ਵਾਹਕ ਜਹਾਜ਼ (ਕਾਰਗੋ ਜਹਾਜ਼) ’ਤੇ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦੱਸਿਆ ਕਿ ਅੱਗ ਸਵੇਰੇ ਕਰੀਬ 11:15 ਵਜੇ ਸਰਕਾਰੀ ਮਾਲਕੀ ਵਾਲੇ ਕਿੰਗਦਾਓ ਬੇਈਹਾਈ ਸ਼ਿਪਯਾਰਡ (ਜਹਾਜ਼ ਬਣਾਉਣ ਵਾਲੇ ਕੇਂਦਰ) ’ਚ ਲੱਗੀ। ਸਰਕਾਰੀ ਚੈਨਲ ਅਨੁਸਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੋਜ ਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਨੇ ਅੱਗ ਲੱਗਣ ਦੇ ਕਾਰਨਾਂ ਦੀ ਤੁਰੰਤ ਜਾਂਚ ਕਰਨ ਤੇ ਪੀੜਤਾਂ ਦੀ ਮਦਦ ਤੇ ਅਗਲੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ।
ਚੀਨ ’ਚ ਮਾਲ-ਵਾਹਕ ਜਹਾਜ਼ ਨੂੰ ਲੱਗੀ ਅੱਗ-25 ਮੌਤਾਂ
ਬੀਜਿੰਗ, 10 ਸਤੰਬਰ (ਪੀ.ਟੀ.ਆਈ.)-ਪੂਰਬੀ ਚੀਨ ਦੇ ਬੰਦਰਗਾਹ ਵਾਲੇ ਸ਼ਹਿਰ ਕਿੰਗਦਾਓ ’ਚ ਮੁਰੰਮਤ ਅਧੀਨ ਇਕ ਵਿਦੇਸ਼ੀ ਝੰਡੇ ਵਾਲੇ ਮਾਲ-ਵਾਹਕ ਜਹਾਜ਼ (ਕਾਰਗੋ ਜਹਾਜ਼) ’ਤੇ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ....
ਅਜੀਤ ਡੈਸਕ
11-09-2026