22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੋਨੀਆ ਗਾਂਧੀ ਦੇ ਵੋਟਰ ਸੂਚੀ ਮਾਮਲੇ ’ਚ ਹੇਠਲੀ ਅਦਾਲਤ ਦਾ ਆਦੇਸ਼ ਰੱਦ

ਸੋਨੀਆ ਗਾਂਧੀ ਦੇ ਵੋਟਰ ਸੂਚੀ ਮਾਮਲੇ ’ਚ ਹੇਠਲੀ ਅਦਾਲਤ ਦਾ ਆਦੇਸ਼ ਰੱਦ

ਅਜੀਤ ਡੈਸਕ 22-09-2026

ਨਵੀਂ ਦਿੱਲੀ, 21 ਸਤੰਬਰ (ਉਪਮਾ ਡਾਗਾ ਪਾਰਥ)- ਦਿੱਲੀ ਦੀ ਇਕ ਸੈਸ਼ਨ ਕੋਰਟ ਨੇ ਕਾਂਗਰਸੀ ਨੇਤਾ ਸੋਨੀਆ ਗਾਂਧੀ ਦਾ ਵੋਟਰ ਸੂਚੀ ’ਚ ਨਾਂਅ ਸ਼ਾਮਿਲ ਹੋਣ ਨਾਲ ਜੁੜੇ ਮਾਮਲੇ ’ਚ ਮੈਜਿਸਟਰੇਟ ਦਾ ਪੁਰਾਣਾ ਆਦੇਸ਼ ਰੱਦ ਕਰ ਦਿੱਤਾ ਅਤੇ ਮਾਮਲੇ ਨੂੰ ਵਾਪਿਸ ਮੈਜਿਸਟਰੇਟ ਕੋਲ ਭੇਜ ਦਿੱਤਾ। ਨਾਲ ਹੀ ਸ਼ਿਕਾਇਤ ’ਤੇ ਨਵੇਂ ਸਿਰੇ ਤੋਂ ਦਲੀਲਾਂ ਸੁਣਨ ਅਤੇ ਕਾਨੂੰਨ ਮੁਤਾਬਿਕ ਕਾਰਨ ਸਮੇਤ ਆਦੇਸ਼ ਪਾਸ ਕਰਨ ਦੇ ਨਿਰਦੇਸ਼ ਦਿੱਤੇ। ਇਹ ਅਮਲ ਵਕੀਲ ਵਿਕਾਸ ਤ੍ਰਿਪਾਠੀ ਵਲੋਂ ਦਰਜ ਕੀਤੀ ਸ਼ਿਕਾਇਤ ਨਾਲ ਸੰਬੰਧਿਤ ਹੈ, ਜਿਸ ’ਚ ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਸੋਨੀਆ ਗਾਂਧੀ ਦਾ ਨਾਂਅ 1983 ’ਚ ਭਾਰਤੀ ਨਾਗਰਿਕਤਾ ਮਿਲਣ ਤੋਂ ਤਕਰੀਬਨ 3 ਸਾਲ ਪਹਿਲਾਂ ਵੋਟਰ ਸੂਚੀ ’ਚ ਦਰਜ ਕੀਤਾ ਗਿਆ ਸੀ। 

ਪਿਛਲੀ ਖ਼ਬਰ ਤਰਲੋਚਨ ਸਿੰਘ ਨੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ’ਚ 2 ਸਿੱਖਾਂ ਨੂੰ ਸ਼ਾਮਿਲ ਨਾ ਕੀਤੇ ਜਾਣ ’ਤੇ ਉਠਾਏ ਸਵਾਲ ਅਗਲੀ ਖ਼ਬਰ ਕਰਨਾਟਕ ਵਿਧਾਨ ਸਭਾ, ਕੌਂਸਲ ਵਿਚ 2 ਅੰਤਰਿਆਂ ਬਾਅਦ ਵੰਦੇ ਮਾਤਰਮ ਸਮਾਪਤ; ਭਾਜਪਾ ਵਿਧਾਇਕਾਂ ਨੇ ਪੂਰਾ ਸੰਸਕਰਣ ਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।