12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸੰਸਦੀ ਕਮੇਟੀ ਨੇ ਐਨ.ਟੀ.ਏ. ’ਚ ਸੁਧਾਰਾਂ ਦੀ ਲੋੜ ਉਠਾਈ-ਕਾਂਗਰਸ ਨੇ ਕੇਂਦਰ ਸਰਕਾਰ ਘੇਰੀ

ਸੰਸਦੀ ਕਮੇਟੀ ਨੇ ਐਨ.ਟੀ.ਏ. ’ਚ ਸੁਧਾਰਾਂ ਦੀ ਲੋੜ ਉਠਾਈ-ਕਾਂਗਰਸ ਨੇ ਕੇਂਦਰ ਸਰਕਾਰ ਘੇਰੀ

ਅਜੀਤ ਡੈਸਕ 12-10-2026

ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਕਾਂਗਰਸ ਨੇ ਕੌਮੀ ਪ੍ਰੀਖਿਆ ਏਜੰਸੀ (ਐਨ.ਟੀ.ਏ.) ਤੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਕੰਮਕਾਜ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਸਿੱਖਿਆ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਨੇ ਪ੍ਰੀਖਿਆ ਪ੍ਰਣਾਲੀ ’ਚ ਗੰਭੀਰ ਕਮੀਆਂ ਤੇ ਬੇਨਿਯਮੀਆਂ ਨੂੰ ਉਜਾਗਰ ਕੀਤਾ ਹੈ। ਪਾਰਟੀ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲਵੇਗੀ। ਰਾਜ ਸਭਾ ਮੈਂਬਰ ਮੁਕੁਲ ਵਾਸਨਿਕ ਦੀ ਅਗਵਾਈ ਹੇਠਲੀ ਸੰਸਦੀ ਸਥਾਈ ਕਮੇਟੀ ਨੇ 9 ਅਕਤੂਬਰ ਨੂੰ ‘ਕੌਮੀ ਪ੍ਰੀਖਿਆ ਏਜੰਸੀ ’ਚ ਸੁਧਾਰ ਤੇ ਮਜ਼ਬੂਤੀ’ ਸਬੰਧੀ ਆਪਣੀ 382ਵੀਂ ਰਿਪੋਰਟ ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪੀ ਸੀ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਨੀਟ-ਯੂ.ਜੀ. 2026 ਦੀ ਪ੍ਰੀਖਿਆ ਪ੍ਰਸ਼ਨ-ਪੱਤਰ ਲੀਕ ਹੋਣ ਕਾਰਨ ਰੱਦ ਕੀਤੇ ਜਾਣ ਤੋਂ ਬਾਅਦ ਐਨ.ਟੀ.ਏ. ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰਾਲੇ ਨੇ ਕਮੇਟੀ ਨੂੰ ਦੱਸਿਆ ਸੀ ਕਿ 2017 ’ਚ ਐਨ.ਟੀ.ਏ. ਦੀ ਸਥਾਪਨਾ ਤੋਂ ਲੈ ਕੇ 2025 ਤੱਕ ਇਸ ਵਲੋਂ ਕਰਵਾਈਆਂ ਪ੍ਰੀਖਿਆਵਾਂ ’ਚ ਕੋਈ ਪ੍ਰਸ਼ਨ-ਪੱਤਰ ਲੀਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਾਰਟੀ ਅਨੁਸਾਰ ਐਨ.ਟੀ.ਏ. ਦੀਆਂ ਪ੍ਰੀਖਿਆਵਾਂ ’ਚ ਪ੍ਰਸ਼ਨ-ਪੱਤਰ ਲੀਕ ਹੋਣ ਤੇ ਹੋਰ ਬੇਨਿਯਮੀਆਂ ਦੇ 9 ਮਾਮਲੇ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ ਐਨ.ਟੀ.ਏ. ’ਚ ਮਨਜ਼ੂਰਸ਼ੁਦਾ 39 ਅਸਾਮੀਆਂ ’ਚੋਂ ਸਿਰਫ਼ 23 ’ਤੇ ਹੀ ਅਧਿਕਾਰੀ ਤਾਇਨਾਤ ਹਨ ਜਦਕਿ 41 ਫ਼ੀਸਦੀ ਅਸਾਮੀਆਂ ਖਾਲੀ ਹਨ। ਕਮੇਟੀ ਨੇ ਭਰਤੀ ਤੇਜ਼ ਕਰਨ ਅਤੇ ਪ੍ਰੀਖਿਆਵਾਂ ਦੀ ਸੁਰੱਖਿਆ ਲਈ ਏਜੰਸੀ ਦੀ ਅੰਦਰੂਨੀ ਸਮਰੱਥਾ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਪ੍ਰਦਰਸ਼ਨ ਦੌਰਾਨ ਪਾਬੰਦੀਆਂ ਤੇ ਹਿਰਾਸਤਾਂ ਦੇ ਮਾਮਲੇ ’ਚ ਨੋਟਿਸ ਜਾਰੀ ਅਗਲੀ ਖ਼ਬਰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨਾਨਾ ਪਾਟੇਕਰ ਦੀ ਮੌਤ-ਪੋਸਟਮਾਰਟਮ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।