22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਮਰੀਕਾ ਵਲੋਂ ਰਿਲਾਇੰਸ ਦੀ ਰਿਫਾਇਨਿੰਗ ਸਮਰੱਥਾ ਨਾਲ ਸਾਂਝ ਵਧਾਉਣ ਦੀ ਕੋਸ਼ਿਸ਼ ਰੂਬੀਓ ਵਲੋਂ ਜਾਮਨਗਰ ਰਿਫਾਇਨਰੀ ਦਾ ਦੌਰਾ

ਜਾਮਨਗਰ, 21 ਅਕਤੂਬਰ (ਪੀ.ਟੀ.ਆਈ.)-ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਹੇਠ ਅੰਬਾਨੀ ਪਰਿਵਾਰ ਦੇ ਲਗਭਗ ਸਾਰੇ ਮੈਂਬਰਾਂ ਨੇ ਜਾਮਨਗਰ ਵਿਖੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਸਵਾਗਤ ...

ਅਜੀਤ ਡੈਸਕ 22-10-2026

ਜਾਮਨਗਰ, 21 ਅਕਤੂਬਰ (ਪੀ.ਟੀ.ਆਈ.)-ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਹੇਠ ਅੰਬਾਨੀ ਪਰਿਵਾਰ ਦੇ ਲਗਭਗ ਸਾਰੇ ਮੈਂਬਰਾਂ ਨੇ ਜਾਮਨਗਰ ਵਿਖੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਸਵਾਗਤ ਕੀਤਾ। ਰੂਬੀਓ ਨੇ ਇਸ ਮੌਕੇ ਦੁਨੀਆ ਦੀ ਇਕੋ ਥਾਂ ’ਤੇ ਸਥਿਤ ਸਭ ਤੋਂ ਵੱਡੀ ਤੇਲ ਰਿਫਾਇਨਰੀ ਦਾ ਦੌਰਾ ਕੀਤਾ। ਰੂਬੀਓ ਦਾ ਇਹ ਦੌਰਾ ਭਾਰਤ ਨੂੰ ਕੱਚੇ ਤੇਲ ਦੀ ਰਿਫਾਇਨਿੰਗ ਦੇ ਖੇਤਰ ’ਚ ‘ਸੁਪਰਪਾਵਰ’ ਕਰਾਰ ਦੇਣ ਤੇ ਭਾਰਤ ’ਚ ਵੈਨੇਜ਼ੁਏਲਾ ਦੇ ਕੱਚੇ ਤੇਲ ਦੀ ਪ੍ਰੋਸੈਸਿੰਗ ਵਧਾਉਣ ਦੀ ਵਕਾਲਤ ਕਰਨ ਤੋਂ ਇਕ ਦਿਨ ਬਾਅਦ ਹੋਇਆ ਹੈ।

ਉਨ੍ਹਾਂ ਦੇ ਪ੍ਰੋਗਰਾਮ ’ਚ ਰਿਲਾਇੰਸ ਦੇ ਵੰਤਾਰਾ ਪਸ਼ੂ ਬਚਾਅ ਕੇਂਦਰ ਤੇ ਕੰਪਨੀ ਵਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਵਿਸ਼ਾਲ ਫੈਕਟਰੀਆਂ ਦਾ ਦੌਰਾ ਵੀ ਸ਼ਾਮਿਲ ਹੈ। ਵਿਸ਼ਲੇਸ਼ਕਾਂ ਅਨੁਸਾਰ ਇਸ ਦੌਰੇ ਨਾਲ ਅਮਰੀਕਾ ਤੇ ਭਾਰਤ ਵਿਚਾਲੇ ਊਰਜਾ ਕੂਟਨੀਤੀ ’ਚ ਇਕ ਨਿੱਜੀ ਉਦਯੋਗਿਕ ਸਮੂਹ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ। ਅਧਿਕਾਰੀਆਂ ਨੇ ਅੰਬਾਨੀ ਪਰਿਵਾਰ ਵਲੋਂ ਮੇਜ਼ਬਾਨੀ ਕੀਤੇ ਜਾ ਰਹੇ ਇਸ ਪ੍ਰੋਗਰਾਮ ਨੂੰ ‘ਨਿੱਜੀ ਦੌਰਾ’ ਦੱਸਿਆ ਹੈ। ਇਹ ਦੌਰਾ ਅਜਿਹੇ ਸਮੇਂ ਹੋਇਆ ਹੈ, ਜਦੋਂ ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਦੋਵਾਂ ਧਿਰਾਂ ਨੇ ਦੌਰੇ ਦੇ ਵੇਰਵੇ ਜਾਰੀ ਨਹੀਂ ਕੀਤੇ।

ਦੌਰੇ ਨਾਲ ਜੁੜੇ ਸੂਤਰਾਂ ਅਨੁਸਾਰ ਰੂਬੀਓ ਦਾ ਸਵਾਗਤ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਤੇ ਬੱਚਿਆਂ ਈਸ਼ਾ ਤੇ ਅਨੰਤ ਅੰਬਾਨੀ ਨੇ ਕੀਤਾ। ਮੁਕੇਸ਼ ਅੰਬਾਨੀ ਦੇ ਵੱਡੇ ਪੁੱਤਰ ਤੇ ਜੀਓ ਪਲੇਟਫਾਰਮਜ਼ ਦੇ ਮੈਨੇਜਿੰਗ ਡਾਇਰੈਕਟਰ ਆਕਾਸ਼ ਅੰਬਾਨੀ ਇਸ ਸਮੇਂ ਦੂਰਸੰਚਾਰ ਕੰਪਨੀ ਦੇ ਸ਼ੁਰੂਆਤੀ ਜਨਤਕ ਸ਼ੇਅਰ ਨਿਰਗਮ (ਆਈ.ਪੀ.ਓ.) ਦੀ ਸ਼ੁਰੂਆਤ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ।

ਪਿਛਲੀ ਖ਼ਬਰ ਖ਼ਰਾਬ ਸ਼੍ਰੇਣੀ ’ਚ ਪੁੱਜੀ ਦਿੱਲੀ ਦੀ ਆਬੋ-ਹਵਾ, ਪਾਬੰਦੀਆਂ ਲਾਗੂ ਅਗਲੀ ਖ਼ਬਰ ਜੀਓ ਦੇ ਆਈ.ਪੀ.ਓ. ਨੇ ਪਹਿਲੇ ਦਿਨ ਮਚਾਈ ਧੂਮ 100 ਮਿੰਟਾਂ ’ਚ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।