22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਟਾਈਗਰ ਸ਼ਰੌਫ਼ ਗੋਲੀਬਾਰੀ ਮਾਮਲਾ 2 ਔਰਤਾਂ ਸਮੇਤ 4 ਦੋਸ਼ੀਆਂ ਨੂੰ 26 ਤੱਕ ਪੁਲਿਸ ਹਿਰਾਸਤ ’ਚ ਭੇਜਿਆ

ਮੁੰਬਈ, 22 ਅਕਤੂਬਰ (ਏਜੰਸੀ)-ਇਥੋਂ ਦੀ ਇਕ ਅਦਾਲਤ ਨੇ ਅਦਾਕਾਰ ਟਾਈਗਰ ਸ਼ਰੌਫ਼ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਦਿੱਲੀ ’ਚ ਫੜੇ ਗਏ ਦੋ ਔਰਤਾਂ ਸਮੇਤ 4 ਦੋਸ਼ੀਆਂ ਨੂੰ 26 ਅਕਤੂਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ...

ਅਜੀਤ ਡੈਸਕ 23-10-2026

ਮੁੰਬਈ, 22 ਅਕਤੂਬਰ (ਏਜੰਸੀ)-ਇਥੋਂ ਦੀ ਇਕ ਅਦਾਲਤ ਨੇ ਅਦਾਕਾਰ ਟਾਈਗਰ ਸ਼ਰੌਫ਼ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਦਿੱਲੀ ’ਚ ਫੜੇ ਗਏ ਦੋ ਔਰਤਾਂ ਸਮੇਤ 4 ਦੋਸ਼ੀਆਂ ਨੂੰ 26 ਅਕਤੂਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਵਾਸੀ ਕੁਨਾਲ ਤੇ ਸੁਮਿਤ ਅਤੇ ਉਤਰ ਪ੍ਰਦੇਸ਼ ਦੀ ਰਾਧਾ ਤੇ ਬਬੀਤਾ ਨੂੰ ਮੁੰਬਈ ਲਿਆਉਣ ਤੋਂ ਬਾਅਦ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਦੇ ਰਿਮਾਂਡ ਦੀ ਮੰਗ ਕਰਦੇ ਹੋਏ ਕਿਹਾ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨਾਲ ਮਿਲ ਕੇ ਸਾਜ਼ਿਸ਼ ’ਚ ਇਨ੍ਹਾਂ ਦੀ ਸਰਗਰਮ ਮੌਜੂਦਗੀ ਹੈ। ਇਹ ਦੋਸ਼ੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦੇ ਸਨ, ਜਿਨ੍ਹਾਂ ਨੂੰ ਅਪਰਾਧ ’ਚ ਵਰਤਿਆ ਗਿਆ। ਪੁਲਿਸ ਨੇ ਦੱਸਿਆ ਕਿ ਸ਼ਰੌਫ ’ਤੇ ਗੋਲੀਬਾਰੀ ਗੈਂਗਸਟਰ ਅਨਿਲ ਪੰਡਿਤ ਦੇ ਨਿਰਦੇਸ਼ਾਂ ’ਤੇ ਕੀਤੀ ਗਈ 
ਸੀ ਅਤੇ ਇਸ ਮਾਮਲੇ ’ਚ ਉਸ ਨੂੰ ਲੋੜੀਂਦੇ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 26 ਅਕਤੂਬਰ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਇਸ ਮਾਮਲੇ ’ਚ ਹੁਣ ਤੱਕ 10 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਪਿਛਲੀ ਖ਼ਬਰ ਅਸ਼ਵਨੀ ਕੁਮਾਰ, ਨੀਲਮ ਰਾਣੀ, ਵਿਪਿਨ ਗਰਗ ਤੇ ਲਾਡੀ ਸਿੰਘ ਨੂੰ ਅੱਜ ਸੀ. ਬੀ. ਆਈ. ਅਦਾਲਤ ’ਚ ਕੀਤਾ ਜਾਵੇਗਾ ਪੇਸ਼ ਅਗਲੀ ਖ਼ਬਰ ਡਰਾਈਵਿੰਗ ਲਾਇਸੰਸ ਲਈ ਹੁਣ 75 ਫ਼ੀਸਦੀ ਅੰਕ ਲੈਣੇ ਹੋਣਗੇ ਲਾਜ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।