27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕਪੂਰਥਲਾ ਰੇਲ ਕੋਚ ਫੈਕਟਰੀ ਵਲੋਂ ਬਣਾਈ ਗਈ ਪਹਿਲੀ ਵੰਦੇ ਭਾਰਤ ਚੇਅਰ ਕਾਰ ਨੂੰ ਮਨਜ਼ੂਰੀ

ਕਪੂਰਥਲਾ ਰੇਲ ਕੋਚ ਫੈਕਟਰੀ ਵਲੋਂ ਬਣਾਈ ਗਈ ਪਹਿਲੀ ਵੰਦੇ ਭਾਰਤ ਚੇਅਰ ਕਾਰ ਨੂੰ ਮਨਜ਼ੂਰੀ

ਅਜੀਤ ਡੈਸਕ 27-10-2026

ਨਵੀਂ ਦਿੱਲੀ, 26 ਅਕਤੂਬਰ (ਪੀ.ਟੀ.ਆਈ.)-ਰੇਲਵੇ ਬੋਰਡ ਨੇ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਵੱਲੋਂ ਬਣਾਈ ਗਈ 16 ਕੋਚਾਂ ਵਾਲੀ ਪਹਿਲੀ ਵੰਦੇ ਭਾਰਤ ਚੇਅਰ ਕਾਰ ਟ੍ਰੇਨ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਰ ਇਸ ਦੇ ਨਾਲ ਹੀ ਬੋਰਡ ਨੇ ਕਈ ਅਹਿਮ ਕਮੀਆਂ ਵੀ ਦੱਸੀਆਂ ਹਨ ਤੇ ਸੰਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਜਲਦੀ ਠੀਕ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਚੱਲ ਰਹੀਆਂ ਸਾਰੀਆਂ ਵੰਦੇ ਭਾਰਤ ਚੇਅਰ ਕਾਰ ਟ੍ਰੇਨਾਂ ਚੇਨਈ ਦੀ ਇੰਟੀਗ੍ਰਲ ਕੋਚ ਫੈਕਟਰੀ ’ਚ ਬਣੀਆਂ ਹਨ। ਕਪੂਰਥਲਾ ਦੀ ਰੇਲ ਕੋਚ ਫੈਕਟਰੀ ਵੱਲੋਂ ਬਣਾਈ ਗਈ ਇਹ ਪਹਿਲੀ ਵੰਦੇ ਭਾਰਤ ਚੇਅਰ ਕਾਰ ਹੈ, ਜਿਸ ’ਚ ਅਲਸਟਮ ਦਾ ਪ੍ਰੋਪਲਸ਼ਨ ਸਿਸਟਮ ਲਗਾਇਆ ਗਿਆ ਹੈ। ਇਕ ਸੀਨੀਅਰ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਬੋਰਡ ਨੇ ਇਸ ਟ੍ਰੇਨ ਨੂੰ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਪਰ ਬੋਰਡ ਵੱਲੋਂ ਸਾਰੇ ਰੇਲਵੇ ਨੈੱਟਵਰਕਾਂ ’ਤੇ ਲਾਗੂ ਕੀਤੀਆਂ ਗਈਆਂ ਰਫ਼ਤਾਰ ਦੀਆਂ ਪਾਬੰਦੀਆਂ ਕਾਰਨ ਇਹ 130 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਨਹੀਂ ਚੱਲ ਸਕੇਗੀ। ਰੇਲਵੇ ਬੋਰਡ ਨੇ ਰਿਸਰਚ ਡਿਜ਼ਾਈਨਜ਼ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ, ਜ਼ੋਨਲ ਰੇਲਵੇ, ਰੇਲਵੇ ਸੁਰੱਖਿਆ ਦੇ ਮੁੱਖ ਕਮਿਸ਼ਨਰ ਅਤੇ ਰੇਲਵੇ ਸੁਰੱਖਿਆ ਕਮਿਸ਼ਨਰਾਂ ਨੂੰ ਭੇਜੇ ਪੱਤਰ ’ਚ ਕਈ ਤਕਨੀਕੀ ਕਮੀਆਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ’ਚ ਡਰਾਈਵਰ ਡਿਸਪਲੇਅ ਯੂਨਿਟ ਦੀ ਟੱਚ ਸਕਰੀਨ ਦਾ ਠੀਕ ਤਰ੍ਹਾਂ ਕੰਮ ਨਾ ਕਰਨਾ, ਬਿਜਲੀ ਦੀ ਖਰਾਬੀ ਲੱਭਣ ਵਾਲੇ ਸਿਸਟਮ ’ਚ ਸਮੱਸਿਆਵਾਂ ਤੇ ਅੱਗ ਬੁਝਾਉਣ ਵਾਲੇ ਯੰਤਰ ਦੇ ਢਿੱਲੇ ਕਵਰ ਵਰਗੀਆਂ ਕਮੀਆਂ ਸ਼ਾਮਿਲ ਹਨ।

ਪਿਛਲੀ ਖ਼ਬਰ 100 ਮਿੰਨੀ ਬੱਸਾਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ-ਮੁੱਖ ਮੰਤਰੀ ਅਗਲੀ ਖ਼ਬਰ ਅਮਿਤ ਸ਼ਾਹ ਬਾਰੇ ਟਿੱਪਣੀ ਮਾਮਲੇ ’ਚ ਰਾਹੁਲ ਗਾਂਧੀ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।