ਨਵੀਂ ਦਿੱਲੀ, 3 ਨਵੰਬਰ (ਇੰਟ.)-ਸੁਪਰੀਮ ਕੋਰਟ ਦੇ ਉਘੇ ਵਕੀਲ ਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਮਹੇਸ਼ ਜੇਠਮਲਾਨੀ ਨੇ ਕਾਂਗਰਸੀ ਸੰਸਦ ਮੈਂਬਰ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ । ਰਾਹੁਲ ਗਾਂਧੀ ਨੂੰ ਮਨੁੱਖੀ ਰੂਪ ਵਿਚ ‘ਜ਼ੀਰੋ’ ਦੱਸਦਿਆਂ, ਜੇਠਮਲਾਨੀ ਨੇ ਉਨ੍ਹਾਂ ਦੀ ਤੁਲਨਾ ਮਹਾਨ ਗਣਿਤ-ਸ਼ਾਸਤਰੀ ਤੇ ਖਗੋਲ-ਵਿਗਿਆਨੀ ਆਰੀਆਭੱਟ ਦੁਆਰਾ ਦੁਨੀਆ ਨੂੰ ਦਿੱਤੀ ਗਈ ਅਨਮੋਲ ਖੋਜ (ਜ਼ੀਰੋ) ਨਾਲ ਕੀਤੀ ਹੈ। ਮਹੇਸ਼ ਜੇਠਮਲਾਨੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਕਰਾਰਾ ਹਮਲਾ ਕੀਤਾ ਹੈ। ਸੋਸ਼ਲ ਮੀਡੀਆ ਐਕਸ ’ਤੇ, ਜੇਠਮਲਾਨੀ ਨੇ ਖੁਦ ਹੀ ਇਸ ਮਾਮਲੇ ’ਤੇ ਸਵਾਲ ਉਠਾਏ ਤੇ ਆਪਣੇ ਹੀ ਵਿਅੰਗਮਈ ਜਵਾਬ ਵੀ ਦਿੱਤੇ ।
ਰਾਹੁਲ ਗਾਂਧੀ ‘ਇਨਸਾਨੀ ਰੂਪ ਵਿਚ ਜ਼ੀਰੋ’-ਮਹੇਸ਼ ਜੇਠਮਲਾਨੀ
ਰਾਹੁਲ ਗਾਂਧੀ ‘ਇਨਸਾਨੀ ਰੂਪ ਵਿਚ ਜ਼ੀਰੋ’-ਮਹੇਸ਼ ਜੇਠਮਲਾਨੀ
ਅਜੀਤ ਡੈਸਕ
04-11-2026