30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬੰਗਲਾਦੇਸ਼ ’ਚ ਤਾਜ਼ਾ ਹਿੰਸਾ-ਦੋ ਮੌਤਾਂ

ਢਾਕਾ, 29 ਨਵੰਬਰ (ਪੀ. ਟੀ. ਆਈ.)-ਬੰਗਲਾਦੇਸ਼ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਵਲੋਂ ਦਿੱਤੇ ਦੋ ਰੋਜ਼ਾ ਦੇਸ਼ਵਿਆਪੀ ਲਾਕਡਾਊਨ ਦੀ ਸ਼ੁਰੂਆਤ ਮੌਕੇ ਭੜਕੀ ਹਿੰਸਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ...

ਅਜੀਤ ਡੈਸਕ 30-11-2026

ਢਾਕਾ, 29 ਨਵੰਬਰ (ਪੀ. ਟੀ. ਆਈ.)-ਬੰਗਲਾਦੇਸ਼ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਵਲੋਂ ਦਿੱਤੇ ਦੋ ਰੋਜ਼ਾ ਦੇਸ਼ਵਿਆਪੀ ਲਾਕਡਾਊਨ ਦੀ ਸ਼ੁਰੂਆਤ ਮੌਕੇ ਭੜਕੀ ਹਿੰਸਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ । ਮ੍ਰਿਤਕ ਦੋਵੇਂ ਅਵਾਮੀ ਲੀਗ ਨਾਲ ਜੁੜੇ ਹੋਏ ਸਨ । ਰਿਪੋਰਟਾਂ ਅਨੁਸਾਰ, ਸ਼ਰੀਅਤਪੁਰ ਜ਼ਿਲ੍ਹੇ ਦੇ ਜ਼ਾਜ਼ੀਰਾ ਇਲਾਕੇ ਵਿਚ ਅਵਾਮੀ ਲੀਗ ਤੇ ਸੱਤਾਧਾਰੀ ਬੀ.ਐਨ.ਪੀ. ਦੇ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ । ਇਸ ਦੌਰਾਨ ਗੋਲੀਬਾਰੀ ਤੇ ਦੇਸੀ ਬੰਬ ਧਮਾਕੇ ਵੀ ਹੋਏ। ਮ੍ਰਿਤਕਾਂ ਦੀ ਪਛਾਣ 30 ਸਾਲਾ ਇਬਰਾਹਿਮ ਸਿਪਾਹੀ ਅਤੇ 40 ਸਾਲਾ ਨਿਜ਼ਾਮੁੱਦੀਨ ਮ੍ਰਿਧਾ ਵਜੋਂ ਹੋਈ ਹੈ। ਹਿੰਸਾ ਕਾਰਨ ਪਦਮਾ ਪੁਲ ਤੇ ਢਾਕਾ-ਭੰਗਾ ਐਕਸਪ੍ਰੈੱਸਵੇਅ ’ਤੇ ਆਵਾਜਾਈ ਕਈ ਘੰਟਿਆਂ ਤੱਕ ਪ੍ਰਭਾਵਿਤ ਰਹੀ । ਕਈ ਮੋਟਰਸਾਈਕਲਾਂ, ਦੁਕਾਨਾਂ ਤੇ ਰੈਲੀ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ ਗਈ । ਪਾਬਨਾ ਜ਼ਿਲ੍ਹੇ ਵਿਚ ਵੀ ਭੀੜ ਨੇ ਪੁਲਿਸ ਥਾਣੇ ’ਤੇ ਹਮਲਾ ਕੀਤਾ । ਪੁਲਿਸ ਨੇ ਹਮਲਾਵਰਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਗੋਪਾਲਗੰਜ ਵਿਚ ਵੀ ਪ੍ਰਦਰਸ਼ਨਾਂ ਅਤੇ ਸੜਕ ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸੁਰੱਖਿਆ ਪ੍ਰਬੰਧ ਸਖ਼ਤ ਕਰਦਿਆਂ ਸਰਕਾਰ ਨੇ ਕਈ ਜ਼ਿਲ੍ਹਿਆਂ ਵਿਚ ਬਾਰਡਰ ਗਾਰਡ ਬੰਗਲਾਦੇਸ਼ ਦੀਆਂ ਵਾਧੂ ਟੁਕੜੀਆਂ ਤਾਇਨਾਤ ਕੀਤੀਆਂ ਹਨ । ਜ਼ਿਕਰਯੋਗ ਹੈ ਕਿ ਅਵਾਮੀ ਲੀਗ ਦੀਆਂ ਸਿਆਸੀ ਗਤੀਵਿਧੀਆਂ ’ਤੇ ਪਾਬੰਦੀ ਲੱਗੀ ਹੋਈ ਹੈ । ਸ਼ੇਖ ਹਸੀਨਾ ਭਾਰਤ ਵਿਚ ਰਹਿ ਰਹੀ ਹੈ ਤੇ ਉਸ ਨੂੰ ਨਵੰਬਰ 2025 ਵਿਚ ਗੈਰ-ਹਾਜ਼ਰੀ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਸੀਨਾ ਨੇ 16 ਦਸੰਬਰ ਨੂੰ ਬੰਗਲਾਦੇਸ਼ ਪਰਤਣ ਦੀ ਇੱਛਾ ਜਤਾਈ ਹੈ।

ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸਮਾਪਤ-ਪਟਿਆਲਾ ਓਵਰਆਲ ਚੈਂਪੀਅਨ ਅਗਲੀ ਖ਼ਬਰ ਜੇ ਆਜ਼ਾਦੀ ਨਾ ਮਿਲਦੀ ਤਾਂ ਬੰਗਲਾਦੇਸ਼ੀਆਂ ਨੂੰ ‘ਪਾਕਿਸਤਾਨੀ ਫ਼ੌਜ ਦੀਆਂ ਠੁੱਡਾਂ’ ਖਾਣੀਆਂ ਪੈਂਦੀਆਂ-ਸ਼ੇਖ ਹਸੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।