23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਾਲਜ 'ਚ ਮਨਾਇਆ ਰਾਸ਼ਟਰੀ ਵੋਟਰ ਦਿਵਸ

ਅਜੀਤ ਡੈਸਕ 25-01-2026
ਟਾਂਡਾ ਉੜਮੁੜ, 24 ਜਨਵਰੀ (ਭਗਵਾਨ ਸਿੰਘ ਸੈਣੀ)- ਸਰਕਾਰੀ ਕਾਲਜ ਟਾਂਡਾ ਵਿਚ ਰਾਸ਼ਟਰੀ ਵੋਟਰ ਦਿਵਸ ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਆਯੋਜਨ ਐੱਨ .ਐੱਸ. ਐੱਸ. ਵਿਭਾਗ ਵੱਲੋਂ ਸਵੀਪ ਅਫ਼ਸਰ ਦਕਸ਼ ਸੋਹਲ ਅਤੇ ਰੈੱਡ ਰਿਬਨ ਇੰਚਾਰਜ ਪ੍ਰੋ. ਸ਼ੈਫ਼ਾਲੀ ਵਾਲੀਆ ਦੀ ਦੇਖਰੇਖ ਵਿਚ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਲੋਕਤੰਤਰ ਦੀ ਮਜ਼ਬੂਤੀ ਲਈ ਜਾਗਰੂਕਤਾ ਸੰਦੇਸ਼ ਨਾਲ ਹੋਈ | ਇਸ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਬਿਨਾਂ ਕਿਸੇ ਦਬਾਅ, ਡਰ ਜਾਂ ਲਾਲਚ ਦੇ ਆਪਣਾ ਵੋਟ ਦਾ ਅਧਿਕਾਰ ਸਚਾਈ ਅਤੇ ਇਮਾਨਦਾਰੀ ਨਾਲ ਵਰਤਣ ਦੀ ਸਹੁੰ ਚੁੱਕੀ ਗਈ | ਵਿਦਿਆਰਥੀਆਂ ਨੂੰ ਆਪਣੇ ਲੋਕਤੰਤਰਿਕ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੂਲ ਅਧਿਕਾਰ ਹੀ ਨਹੀਂ, ਸਗੋਂ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਹਮੇਸ਼ਾ ਜਾਗਰੂਕ ਰਹਿਣ ਅਤੇ ਨਿਰਭਯ ਹੋ ਕੇ ਆਪਣਾ ਫ਼ਰਜ਼ ਨਿਭਾਉਣ | ਸਮਾਗਮ ਦੌਰਾਨ ਪ੍ਰੋ. ਰਜਨੀਸ਼, ਪ੍ਰੋ. ਅਮਨ, ਪ੍ਰੋ. ਪਰਵਿੰਦਰ ਕੌਰ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਕਵਿਤਾ ਅਤੇ ਪ੍ਰੋ. ਸਿੰਮੀ ਪਿ੍ਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਪੇ੍ਰਰਨਾ ਦਿੱਤੀ |ੈਮਯੂਕੇ10
ਪਿਛਲੀ ਖ਼ਬਰ ਜਨਮ ਦਿਹਾੜੇ ਸੰਬੰਧੀ ਸਮਾਗਮ ਭਲਕੇ ਅਗਲੀ ਖ਼ਬਰ 26 ਨੂੰ ਐਡ: ਗਿਲਜੀਆਂ ਲਹਿਰਾਉਣਗੇ ਕੌਮੀ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।