23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਨਗਰ ਕੀਰਤਨ ਅੱਜ

ਅਜੀਤ ਡੈਸਕ 25-01-2026
ਰਾਮਗੜ੍ਹ ਸੀਕਰੀ, 24 ਜਨਵਰੀ (ਕਟੋਚ)- ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵੀਦਾਸ ਵੈੱਲਫੇਅਰ ਸੁਸਾਇਟੀ ਮੰਗੂ ਮੈਰਾ ਵਲੋਂ ਅੱਜ 25 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਕੱਢੀ ਜਾਵੇਗੀ | ਉਕਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਜਮੁਨਾ ਦਾਸ ਅਤੇ ਕਾਰਜਕਾਰੀ ਮੈਂਬਰ ਡਾ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸ਼ੋਭਾ ਯਾਤਰਾ ਪਿੰਡ ਮੰਗੂ ਮੈਰਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਬਟਵਾੜਾ, ਅਮਰੋਹ, ਨੰਗਲ ਖਨੌੜਾਂ, ਕਰਟੋਲੀ, ਪਲਾਹੜ, ਭੋਲ ਕਲੋਤਾ, ਬਿ੍ੰਗਲੀ ਅਤੇ ਅੰਬੀ ਤੋਂ ਵਾਪਸ ਮੰਗੂ ਮੈਰਾ ਮੁਕੰਮਲ ਹੋਵੇਗੀ | ਇਸ ਮੌਕੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵੀ ਸ਼ਮੂਲੀਅਤ ਕਰਨਗੇ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਮਹਿੰਦਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜਨਮ ਦਿਹਾੜੇ ਸੰਬੰਧੀ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।