22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ਼ਰਾਬ, ਪੈਟਰੋਲ ਅਤੇ ਡੀਜ਼ਲ ਨੂੰ ਵੀ ਜੀ. ਐਸ. ਟੀ. ਦੇ ਘੇਰੇ 'ਚ ਲਿਆਂਦਾ ਜਾਵੇ-ਧੀਮਾਨ

ਅਜੀਤ ਡੈਸਕ 25-01-2026
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਸਵਿੰਦਰ ਕੁਮਾਰ ਅਤੇ ਸੋਨੰੂ ਮਹਿਤਪੁਰ ਦੇ ਕੇਂਦਰ ਸਰਕਾਰ ਅਤੇ ਪ੍ਰਦੇਸ਼ ਸਰਕਾਰਾਂ ਵੱਲੋਂ ਸ਼ਰਾਬ, ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ ਨੂੰ ਜੀ.ਐੱਸ.ਟੀ ਦੇ ਘੇਰੇ 'ਚ ਨਾ ਲਿਆਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਵੱਖ-ਵੱਖ ਸੂਬਿਆਂ, ਯੂ ਟੀ ਖੇਤਰਾਂ 'ਚ ਹੋਂਦ ਕਰਕੇ ਇਸ ਦੀ ਬਲੈਕ ਮਾਰਕੀਟਿੰਗ ਦਾ ਧੰਦਾ ਤਾਂ ਗ਼ਲਤ ਨੀਤੀਆਂ ਕਾਰਨ ਜ਼ੋਰਾਂ ਉੱਤੇ ਚੱਲਦਾ ਹੈ ਤੇ ਨਾਲ ਹੀ ਖਪਤਕਾਰਾਂ ਦੀਆਂ ਜੇਬਾਂ ਉੱਤੇ ਵੀ ਵੱਧ ਭਾਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿਚ ਖਪਤਕਾਰ ਐਕਟ ਅਤੇ ਸੰਵਿਧਾਨਕ ਅਧਿਕਾਰਾਂ ਦੀ ਵੀ ਉਲੰਘਣਾ ਹੈ | ਧੀਮਾਨ ਨੇ ਕਿਹਾ ਕਿ ਐਕਸ ਪਾਲਿਸੀਆਂ ਵਿਚ ਗੰਧਲਾਪਣ ਅਤੇ ਭੇਦ ਭਾਵ ਇਨ੍ਹਾਂ ਖ਼ਾਮੀਆਂ ਦਾ ਅਸਲ ਕਾਰਨ ਹੈ | ਲੱਗਦਾ ਹੈ ਕਿ ਅਸਲ ਵਿਚ ਸਰਕਾਰਾਂ ਕੁੱਝ ਵੀ ਅਜਿਹਾ ਨਹੀਂ ਕਰਨਾ ਚਾਹੁੰਦੀਆਂ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ | ਕਿੰਨੀ ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਡੀਜ਼ਲ ਦੀ ਵੱਧ ਖਪਤ ਦੇ ਦਾਅਵੇ ਕਰ ਰਿਹਾ ਹੈ, ਪਰ ਅਸਲ ਵਿਚ ਕਾਰਨ ਕੁੱਝ ਹੋਰ ਹੀ ਹੈ | ਜੀ.ਐਸ.ਟੀ ਸਾਰੇ ਪਦਾਰਥਾਂ ਉੱਤੇ ਚਾਹੀਦੀ ਹੈ | ਸਰਕਾਰਾਂ ਦਾ ਸਵਾਰਥ ਲੋਕਾਂ ਗ਼ਲਤ ਦਿਸ਼ਾ ਵੱਲ ਲਿਜਾ ਰਿਹਾ ਹੈ | ਪੰਜਾਬ ਵਿਚ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ਹੋਣ ਕਰਕੇ ਵੀ ਸਰਕਾਰ ਦੀ ਸੇਲ ਘੱਟ ਹੈ ਤੇ ਸਰਕਾਰੀ ਖ਼ਜ਼ਾਨੇ ਉੱਤੇ ਆਪਣੇ ਆਪ ਰੈਵੀਨਿਊ ਘਟਦਾ ਹੈ | ਧੀਮਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਦੂਸਰੇ ਰਾਜਾਂ ਵਿਚ ਵਿੱਕਰੀ ਹੋ ਰਹੇ ਪੈਟਰੋਲ ਡੀਜ਼ਲ,ਸੀ.ਐਨ.ਜੀ ਅਤੇ ਸ਼ਰਾਬ ਦੀ ਤਰ੍ਹਾਂ ਪੰਜਾਬ ਵਿਚ ਕੀਮਤਾਂ ਘਟਾਈਆਂ ਜਾਣ ਅਤੇ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ਜੀ.ਐਸ.ਟੀ ਦੇ ਘੇਰੇ 'ਚ ਕੀਤੀਆਂ ਜਾਣ |
24 ਐਚ ਐਸ ਪੀ 10

ਪਿਛਲੀ ਖ਼ਬਰ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਵਿਖੇ ਬਸੰਤ ਪੰਚਮੀ ਮੌਕੇ ਕਿਤਾਬ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਡੀ. ਏ. ਵੀ. ਕਾਲਜ 'ਚ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।