16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਢੋਲਬਾਹਾ ਕਾਲਜ ਵਿਖੇ ਡਾ. ਸਵਿਤਾ ਗੁਪਤਾ ਨੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 29-01-2026
ਹਰਿਆਣਾ, 28 ਜਨਵਰੀ (ਹਰਮੇਲ ਸਿੰਘ ਖੱਖ)-ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ (ਹੁਸ਼ਿਆਰਪੁਰ) ਵਿਖੇ ਡਾ. ਸਵਿਤਾ ਗੁਪਤਾ ਨੇ ਕਾਲਜ ਦੀ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ | ਡਾ. ਸਵਿਤਾ ਗੁਪਤਾ ਉੱਚ ਸਿੱਖਿਆ ਖੇਤਰ 'ਚ 22 ਸਾਲ ਤੋਂ ਵੱਧ ਦੇ ਵਿਸ਼ੇਸ਼ ਅਕਾਦਮਿਕ ਅਤੇ ਪ੍ਰਸ਼ਾਸਕੀ ਅਨੁਭਵ ਵਾਲੀ ਪ੍ਰਸਿੱਧ ਵਿਦਵਾਨ ਅਤੇ ਪ੍ਰਸ਼ਾਸਕ ਹਨ | ਉਹ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਸੇਵਾਵਾਂ ਨਿਭਾਅ ਚੁੱਕੇ ਹਨ | ਉਨ੍ਹਾਂ ਦੇ ਨਾਂਅ ਪ੍ਰਸਿੱਧ ਇੰਡੈਕਸਡ ਜਰਨਲਜ਼ 'ਚ 65 ਤੋਂ ਵੱਧ ਰਿਸਰਚ ਪ੍ਰਕਾਸ਼ਨ, ਕਈ ਬੁੱਕ ਚੈਪਟਰ ਅਤੇ ਆਈ.ਸੀ.ਐੱਸ.ਐੱਸ.ਆਰ ਪ੍ਰਯੋਜਿਤ ਰਾਸ਼ਟਰੀ ਸੈਮੀਨਾਰ ਅਧੀਨ 2 ਸੰਪਾਦਿਤ ਪੁਸਤਕਾਂ ਦਰਜ ਹਨ | ਇਸ ਮੌਕੇ ਕਾਲਜ ਦੇ ਅਧਿਆਪਕਾਂ ਪ੍ਰੋ: ਮੋਨਿਕਾ , ਪ੍ਰੋ: ਹਰਜੋਤ ਸਿੰਘ, ਪ੍ਰੋ: ਮਨਦੀਪ ਕੌਰ, ਪ੍ਰੋ: ਮਨਦੀਪ ਕੌਰ ਅਤੇ ਪ੍ਰਸ਼ਾਸਕੀ ਸਟਾਫ਼ ਸਿਮਰਨਜੀਤ ਕੌਰ, ਅਵਤਾਰ ਸਿੰਘ, ਰੇਣੂ ਬਾਲਾ ਅਤੇ ਆਸ਼ਾ ਰਾਣੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ |
ਪਿਛਲੀ ਖ਼ਬਰ ਬੀ.ਬੀ.ਐਮ.ਬੀ. ਹਸਪਤਾਲ ਤਲਵਾੜਾ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਵਿਧਾਇਕ ਜਸਵੀਰ ਰਾਜਾ ਵਲੋਂ ਪਿੰਡ ਦਬੁਰਜੀ ਵਿਖੇ ਬਣਨ ਵਾਲੇ ਖੇਡ ਸਟੇਡੀਅਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।