15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਰੋੜਾ ਵੰਸ਼ ਸਭਾ ਵਲੋਂ ਅੱਗ ਪੀੜਤ ਪਰਿਵਾਰ ਨੂੰ ਰਾਸ਼ਨ ਸਮੱਗਰੀ ਭੇਟ <br/>

ਅਜੀਤ ਡੈਸਕ 31-01-2026
ਹੁਸ਼ਿਆਰਪੁਰ, 30 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਵਲੋਂ ਜਨੌੜੀ ਵਾਸੀ ਇਕ ਜ਼ਰੂਰਤਮੰਦ ਪਰਿਵਾਰ ਨੂੰ ਸਹਾਇਤਾ ਸਮੱਗਰੀ ਭੇਟ ਕੀਤੀ ਗਈ, ਜਿਸ ਦੇ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ | ਇਸ ਭਿਆਨਕ ਅੱਗ ਦੀ ਘਟਨਾ ਦੌਰਾਨ ਘਰ ਵਿਚ ਪਿਆ ਸਾਰਾ ਘਰੇਲੂ ਸਮਾਨ, ਅਨਾਜ, ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਸੜ ਕੇ ਰਾਖ ਹੋ ਗਈਆਂ | ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਅਰੋੜਾ ਵੰਸ਼ ਸਭਾ ਦੇ ਪ੍ਰਧਾਨ ਟਿੰਕੂ ਨਰੂਲਾ ਅਤੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੀੜਤ ਪਰਿਵਾਰ ਦੀ ਮਦਦ ਲਈ ਰਾਸ਼ਨ ਸਮੱਗਰੀ ਭੇਟ ਕੀਤੀ ਗਈ | ਇਸ ਮੌਕੇ ਪ੍ਰਧਾਨ ਟਿੰਕੂ ਨਰੂਲਾ ਅਤੇ ਸੰਜੀਵ ਅਰੋੜਾ ਨੇ ਕਿਹਾ ਕਿ ਕਿਸੇ ਵੀ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਨਾ ਸਭਾ ਦਾ ਨੈਤਿਕ ਫ਼ਰਜ਼ ਹੈ | ਇਸ ਮੌਕੇ ਦਵਿੰਦਰ ਅਰੋੜਾ, ਅਨਿਲ ਪਾਹਵਾ, ਗੌਰਵ ਖੱਟੜ, ਆਸ਼ੀਸ਼ ਅਰੋੜਾ, ਸੂਰਜ ਅਰੋੜਾ, ਮਨੀ ਕਟਾਰੀਆ, ਵਿਸ਼ਾਲ ਅਰੋੜਾ, ਪ੍ਰਥਮ ਨਰੂਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਮੇਰੀ ਵੋਟ, ਮੇਰਾ ਭਾਰਤ' ਪ੍ਰੋਗਰਾਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਹਾਇਕ ਕਮਿਸ਼ਨਰ ਸਮੇਤ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।