15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਆਯੁਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ ਵਿਸ਼ਵ ਲੈਪਰੋਸੀ ਦਿਵਸ ਮਨਾਇਆ

ਅਜੀਤ ਡੈਸਕ 31-01-2026
ਪੱਸੀ ਕੰਢੀ, 30 ਜਨਵਰੀ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ.ਐੱਚ.ਸੀ ਮੰਡ ਭੰਡੇਰ ਦੀ ਅਗਵਾਈ ਹੇਠ ਆਯੁਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ 'ਵਿਸ਼ਵ ਲੈਪਰੋਸੀ ਦਿਵਸ' ਮਨਾਇਆ ਗਿਆ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਦੱਸਿਆ ਕਿ ਲੈਪਰੋਸੀ ਇਕ ਬੈਕਟੀਰੀਆ 'ਮਾਈਕੋ ਬੈਕਟੀਰੀਅਮ' ਲੇਪੇ ਦੁਬਾਰਾ ਹੁੰਦੀ ਹੈ ਜੋ ਕਿ ਮਨੁੱਖੀ ਸਰੀਰ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ | ਉਨ੍ਹਾਂ ਕਿਹਾ ਮਲਟੀ ਡਰੱਗ ਟਰੀਟਮੈਂਟ (ਐਮ.ਡੀ.ਟੀ) ਦਵਾਈ ਨਾਲ ਕੁਸ਼ਟ ਰੋਗ ਪੂਰਨ ਤੌਰ 'ਤੇ ਇਲਾਜ ਯੋਗ ਹੈ | ਉਨ੍ਹਾਂ ਕਿਹਾ ਕਿ ਇਸ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਕੋਹੜ ਪੀੜਤਾਂ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਹੱਥ ਮਿਲਾਉਣ ਨਾਲ ਕੁੱਝ ਨਹੀਂ ਹੁੰਦਾ | ਇਸ ਬਿਮਾਰੀ ਦੀ ਗੰਭੀਰਤਾ ਦੇ ਆਧਾਰ ਤੇ ਇਲਾਜ 6 ਤੋਂ 12 ਮਹੀਨੇ ਜਾਂ ਇਸ ਤੋਂ ਵੱਧ ਚੱਲ ਸਕਦਾ ਹੈ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ .ਐੱਚ. ਓ ਹਰਕੀਰਤ ਸਿੰਘ, ਸਰਪੰਚ ਦਰਸ਼ਨਾਂ ਦੇਵੀ, ਜਸਪ੍ਰੀਤ ਕੌਰ, ਰੀਨਾ ਕੁਮਾਰੀ, ਸੁਰਜੀਤ ਸਿੰਘ, ਜਗਦੇਵ ਸਿੰਘ, ਕਿ੍ਸ਼ਨਾ ਦੇਵੀ ਆਸ਼ਾ ਵਰਕਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਮਹਾਤਮਾ ਗਾਂਧੀ ਦੀ ਬਰਸੀ 'ਤੇ ਸ਼ਰਧਾਂਜਲੀ ਸਭਾ ਕਰਵਾਈ ਅਗਲੀ ਖ਼ਬਰ 'ਮੇਰੀ ਵੋਟ, ਮੇਰਾ ਭਾਰਤ' ਪ੍ਰੋਗਰਾਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।