15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਇਮਾਨਦਾਰੀ ਜਿੰਦਾ ਹੈ ਨੰਬਰਦਾਰ ਸੰਦੀਪ ਸਿੰਘ ਬੇਰਸ਼ਾ ਨੇ ਗੁਆਚਿਆ ਫ਼ੋਨ ਮਾਲਕ ਦੇ ਕੀਤਾ ਹਵਾਲੇ <br/>

ਅਜੀਤ ਡੈਸਕ 15-02-2026
ਦਸੂਹਾ, 14 ਫਰਵਰੀ (ਭੁੱਲਰ)- ਇਮਾਨਦਾਰੀ ਜਿੰਦਾ ਹੈ ਦੀ ਤਾਜ਼ਾ ਮਿਸਾਲ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਨੰਬਰਦਾਰ ਸੰਦੀਪ ਸਿੰਘ ਬੇਰਸ਼ਾ ਨੂੰ ਇੱਕ ਮੋਬਾਈਲ ਫ਼ੋਨ ਲੱਭਿਆ ਅਤੇ ਉਸ ਵਲੋਂ ਮੋਬਾਈਲ ਫ਼ੋਨ ਦੇ ਮਾਲਕ ਨੂੰ ਫ਼ੋਨ ਸੌਂਪਿਆ ਗਿਆ | ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਡਿਊਟੀ 'ਤੇ ਅੱਜ ਸਵੇਰੇ ਜਾ ਰਿਹਾ ਸੀ ਤਾਂ ਦਸੂਹਾ-ਸੱਗਲ ਸੜਕ ਨਜ਼ਦੀਕ ਇਕ ਮੋਬਾਈਲ ਫ਼ੋਨ ਉਸ ਨੂੰ ਲੱਭਿਆ | ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਫ਼ੋਨ ਦੇ ਮਾਲਕ ਸੈਕਲ ਵਲੋਂ ਗੁਆਚੇ ਹੋਏ ਮੋਬਾਈਲ 'ਤੇ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਮੋਬਾਈਲ ਫ਼ੋਨ ਉਸ ਦੇ ਹਵਾਲੇ ਕਰ ਦਿੱਤਾ | ਮੋਬਾਈਲ ਫ਼ੋਨ ਦੇ ਮਾਲਕ ਸੈਕਲ ਨੇ ਨੰਬਰਦਾਰ ਸੰਦੀਪ ਸਿੰਘ ਬੇਰਸ਼ਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮੈਨੇਜਰ ਤਜਿੰਦਰ ਸਿੰਘ ਸਾਬੀ, ਲਵਪ੍ਰੀਤ ਸਿੰਘ ਮਿੱਠੂ ਨੇ ਵੀ ਨੰਬਰਦਾਰ ਸੰਦੀਪ ਸਿੰਘ ਵਲੋਂ ਦਿਖਾਈ ਇਮਾਨਦਾਰੀ ਦੀ ਸ਼ਲਾਘਾ ਕੀਤੀ | ਉਨ੍ਹਾਂ ਬਾਕੀਆਂ ਨੂੰ ਵੀ ਇਸ ਇਮਾਨਦਾਰੀ ਤੋਂ ਸੇਧ ਲੈਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਵੁੱਡਲੈਂਡ ਅਰਲੀ ਲਰਨਿੰਗ ਸੈਂਟਰ 'ਚ ਅਚੀਵਰਜ਼ ਡੇਅ ਮਨਾਇਆ <br/> ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਨੇ ਛੋਟੇ ਸਿਤਾਰਿਆਂ ਦਾ ਗ੍ਰੈਜੂਏਸ਼ਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।