ਰਾਮਗੜ੍ਹ ਸੀਕਰੀ, 14 ਫਰਵਰੀ (ਕਟੋਚ)-ਅੱਜ ਦੇ ਡਿਜੀਟਲ ਯੁੱਗ ਵਿਚ ਆਨਲਾਈਨ ਗੇਮਿੰਗ ਬੱਚਿਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਈ ਹੈ | ਸ਼ੁਰੂ 'ਚ ਇਹ ਮਨੋਰੰਜਨ ਅਤੇ ਤਣਾਅ ਘੱਟ ਕਰਨ ਵਰਗਾ ਲੱਗਦਾ ਹੈ ਪਰ ਇਸ ਦੀ ਵਧੇਰੇ ਵਰਤੋਂ ਸਿਹਤ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ | ਉਕਤ ਪ੍ਰਗਟਾਵਾ ਐਸ. ਐਮ. ਓ. ਡਾ. ਲਸ਼ਕਰ ਸਿੰਘ ਇੰਚਾਰਜ ਭੋਲ ਕਲੋਤਾ ਹਸਪਤਾਲ ਨੇ ਕਰਦਿਆਂ ਕਿਹਾ ਕਿ ਵਧੇਰੇ ਦੇਰ ਤੱਕ ਸਕਰੀਨ ਦੇ ਸਾਹਮਣੇ ਕਿਹਾ ਕਿ ਵਧੇਰੇ ਦੇਰ ਤੱਕ ਸਕਰੀਨ ਦੇ ਸਾਹਮਣੇ ਰਹਿਣ ਨਾਲ ਇਕਾਗਰਤਾ ਘੱਟ ਦੀ ਹੈ, ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਨੀਂਦ ਦੀਆਂ ਦਿੱਕਤਾਂ ਆਉਂਦੀਆਂ ਹਨ | ਡਾ. ਲਸ਼ਕਰ ਨੇ ਆਨਲਾਈਨ ਗੇਮਾਂ ਖੇਡਣ ਦੇ ਬੁਰੇ ਅਸਰ ਸਬੰਧੀ ਦੱਸਿਆ ਕਿ ਕਈ ਬੱਚੇ ਆਪਣੀ ਪੜ੍ਹਾਈ ਤੋਂ ਧਿਆਨ ਭਟਕਾ ਕੇ ਗੇਮਾਂ ਵਿਚ ਡੁੱਬ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੇ ਨਤੀਜਿਆਂ ਤੇ ਅਸਰ ਪੈਂਦਾ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਖੇਡਾਂ, ਪੜ੍ਹਨ ਅਤੇ ਰਚਨਾਤਮਿਕ ਗਤੀਵਿਧੀਆਂ ਲਈ ਉਤਸ਼ਾਹਿਤ ਕਰਨ | ਸਹੀ ਮਾਰਗ ਦਰਸ਼ਨ ਨਾਲ ਹੀ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ |