ਅੱਡਾ ਸਰਾਂ , 14 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਪਿੰਡ ਝੱਜ ਬ੍ਰਾਹਮਣਾਂ ਵਿਖੇ ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਖੇਡ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਪੰਜਾਬ ਭਰ ਦੀਆਂ 8 ਨਾਮੀ ਕਲੱਬਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਫਾਈਨਲ ਮੁਕਾਬਲੇ 'ਚ ਮੇਜ਼ਬਾਨ ਝੱਜ ਬ੍ਰਾਹਮਣਾਂ ਦੀ ਟੀਮ ਨੇ ਹਰੀਪੁਰ ਖ਼ਾਲਸਾ ਕਲੱਬ ਕਪੂਰਥਲਾ ਨੂੰ ਹਰਾਇਆ | ਟੂਰਨਾਮੈਂਟ ਵਿਚ ਜੇਤੂ ਟੀਮ ਨੂੰ 60 ਹਜ਼ਾਰ ਦਾ ਨਕਦ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਸੁਖਦੇਵ ਸਿੰਘ ਝੱਜ ਕੈਨੇਡਾ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਲਾਉਣਾ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਸਰਪੰਚ ਗੁਰਮੀਤ ਸਿੰਘ ਝੱਜ, ਸਰਪੰਚ ਨਗਿੰਦਰ ਸਿੰਘ, ਸੁਰਿੰਦਰ ਸਿੰਘ ਖਿਆੜਾ, ਸੁਰਿੰਦਰ ਸਿੰਘ, ਸੋਢੀ ਨਰਿਆਲ, ਬਾਵਾ ਝੱਜਾਂ, ਅਮਰਜੀਤ ਸਿੰਘ ਝੱਜ ਕੈਨੇਡਾ, ਪੰਡਿਤ ਨਰਿੰਦਰ ਕੁਮਾਰ ਸ਼ਰਮਾ, ਬਿੱਕਾ ਕੈਨੇਡਾ, ਰਾਜਾ, ਲਵ ਸ਼ਰਮਾ, ਗਗਨਪ੍ਰੀਤ ਸਿੰਘ, ਸਿਮਰਨ, ਰੇਸ਼ਮ ਸਿੰਘ ਮਠਾਰੂ ਸਮੇਤ ਹੋਰ ਖੇਡ ਪ੍ਰੇਮੀ ਹਾਜ਼ਰ ਸਨ | ਇਸ ਦੌਰਾਨ ਬਿੱਲਾ ਨੂੰ ਬੈੱਸਟ ਖਿਡਾਰੀ ਐਲਾਨਿਆ ਗਿਆ |