16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਐਨ.ਐਸ.ਐਸ. ਕੈਂਪ ਦਾ ਦੂਜਾ ਦਿਨ ਸਫਲਤਾ ਪੂਰਵਕ ਮਨਾਇਆ

ਅਜੀਤ ਡੈਸਕ 15-02-2026
ਟਾਂਡਾ ਉੜਮੁੜ, 14 ਫਰਵਰੀ (ਦੀਪਕ ਬਹਿਲ)-ਡਿਪਸ ਕਾਲਜ ਆਫ਼ ਐਜੂਕੇਸ਼ਨ ਰੜਾ ਮੋੜ-ਜਲਾਲਪੁਰ ਟਾਂਡਾ (ਹੁਸ਼ਿਆਰਪੁਰ) ਵਿਚ ਚੱਲ ਰਹੇ ਸੱਤ ਦਿਨਾਂ ਐਨ.ਐਸ.ਐਸ. ਕੈਂਪ ਦਾ ਦੂਜਾ ਦਿਨ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਹਰਮੀਤ ਕੌਰ ਅਤੇ ਪ੍ਰੋਗਰਾਮ ਅਫ਼ਸਰ ਮਿਸ ਦੀਵਿਆ ਦੀ ਅਗਵਾਈ ਹੇਠ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜਵਿੰਦਰ ਸਿੰਘ ਨੇ ਐਨ.ਐਸ.ਐਸ. ਵਲੰਟੀਅਰ ਨੂੰ ਟਰੈਫ਼ਿਕ ਨਿਯਮਾਂ ਅਤੇ ਨਸ਼ਾ ਮੁਕਤ ਸਮਾਜ ਦੀ ਲੋੜ ਤੇ ਇਸ ਦਿਸ਼ਾ ਵਿਚ ਨੌਜਵਾਨਾਂ ਦੀ ਭੂਮਿਕਾ ਬਾਰੇ ਜਾਣਕਾਰੀ ਪੂਰਨ ਵਿਆਖਿਆਨ ਦਿੱਤਾ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਟੀਮ ਮੈਂਬਰ ਲੋਕ ਰਾਮ (ਏ.ਐਸ.ਆਈ.) ਹਰਜਿੰਦਰ ਸਿੰਘ (ਏ.ਐਸ.ਆਈ.) ਨਿਰਮਲ ਸਿੰਘ (ਹੈੱਡ ਕਾਂਸਟੇਬਲ) ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ | ਉਨ੍ਹਾਂ ਨੇ ਸੜਕ ਸੁਰੱਖਿਆ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡੀਪਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ, ਸੀ.ਏ.ਓ. ਰਮਨੀਕ ਸਿੰਘ, ਸੀ.ਈ.ਓ. ਜਸ਼ਨ ਸਿੰਘ, ਸੀ.ਈ.ਓ ਮਿਸ ਮੋਨਿਕਾ ਮੰਡੋਤਰਾ ਅਤੇ ਜਨਰਲ ਮੈਨੇਜਰ ਰਾਜੀਵ ਸ਼ਰਮਾ ਨੇ ਵੀ ਹਾਜ਼ਰੀ ਭਰੀ ਅਤੇ ਐਨ.ਐੱਸ.ਐੱਸ. ਵਲੰਟੀਅਰਾਂ ਦੇ ਸਰਾਹਣਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਹ ਸਮਾਰੋਹ ਵਿਚ ਸਾਰੇ ਐਨ. ਐੱਸ. ਐੱਸ. ਵਲੰਟੀਅਰ ਅਤੇ ਸਟਾਫ਼ ਦਿਵਿਆ, ਕੁਮਾਰੀ ਮੀਨਾਕਸ਼ੀ, ਕੁਮਾਰੀ ਕਵਿਤਾ, ਰਾਜਬੀਰ ਸਿੰਘ, ਆਸ਼ਾ ਕੌਰ ਅਤੇ ਜਸਵਿੰਦਰ ਕੌਰ ਵੀ ਮੌਜੂਦ ਸਨ | ਸਾਰੇ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਐਨ.ਐਸ.ਐਸ. ਵਲੰਟੀਅਰ ਦੇ ਸਾਂਝੇ ਯਤਨਾਂ ਨਾਲ ਕੈਂਪ ਦਾ ਦੂਜਾ ਦਿਨ ਬਹੁਤ ਹੀ ਸਫਲ ਰਿਹਾ |
ਪਿਛਲੀ ਖ਼ਬਰ ਈਕੋ-ਕਲੱਬ ਵਲੋਂ ਵਰਮੀ ਕੰਪੋਸਟਿੰਗ ਰਾਹੀਂ ਰਹਿੰਦ-ਖੂੰਹਦ ਪ੍ਰਬੰਧਨ ਵਿਸ਼ੇ 'ਤੇ 2 ਦਿਨਾਂ ਵਰਕਸ਼ਾਪ ਅਗਲੀ ਖ਼ਬਰ ਐਮ.ਐਸ.ਕੇ. ਡੇ ਬੋਰਡਿੰਗ ਸਕੂਲ ਕੋਟਲੀ ਜੰਡ 'ਚ ਵਿਦਾਇਗੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।